ਪੀਐਮ ਮੋਦੀ ਦਾ ਨਵਾਂ ਨਾਅਰਾ 'ਬੇਟੀ ਬਚਾਓ ਭਾਜਪਾ ਵਿਧਾਇਕ ਤੋਂ' ਹੈ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਪੀਐਮ ਮੋਦੀ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਹੁਣ ਪੀਐਮ ਦਾ ਨਾਹਰਾ ਬਦਲ ਕੇ 'ਬੇਟੀ ...

PM Modi's new slogan 'Beti Bachao from BJP MLA': Rahul Gandhi

ਬੰਗਲੁਰੂ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਪੀਐਮ ਮੋਦੀ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਹੁਣ ਪੀਐਮ ਦਾ ਨਾਹਰਾ ਬਦਲ ਕੇ 'ਬੇਟੀ ਬਚਾਓ ਭਾਜਪਾ ਵਿਧਾਇਕ ਤੋਂ' ਹੋ ਗਿਆ ਹੈ। ਕਰਨਾਟਕ ਦੇ ਕਲਗੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਕਠੂਆ ਕਾਂਡ 'ਤੇ ਇਕ ਵੀ ਸ਼ਬਦ ਨਹੀਂ ਬੋਲਿਆ।

ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਸ ਯੇਦੀਯੁਰੱਪਾ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕਦੇ ਕਿਸੇ 'ਤੇ ਨਿੱਜੀ ਹਮਲਾ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਹੁਦੇ ਦਾ ਆਦਰ ਕਰਦਾ ਹਾਂ, ਇਸ ਲਈ ਉਹ ਮੇਰੇ ਬਾਰੇ ਕੁੱਝ ਵੀ ਬੋਲਣ, ਮੈਂ ਨਹੀਂ ਬੋਲਾਂਗਾ ਪਰ ਮੈਂ ਉਨ੍ਹਾਂ ਤੋਂ ਦਲਿਤਾਂ, ਔਰਤਾਂ, ਭ੍ਰਿਸ਼ਟਾਚਾਰ ਅਤੇ ਕਿਸਾਨਾਂ ਦੇ ਮੁੱਦੇ 'ਤੇ ਸਵਾਲ ਜ਼ਰੂਰ ਪੁਛਾਂਗਾ।

ਰਾਹੁਲ ਨੇ ਕਿਹਾ ਕਿ ਨੌਕਰੀ ਦੇ ਮੁੱਦੇ 'ਤੇ ਪੀਐਮ ਮੋਦੀ ਨੇ ਝੂਠ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕਰਨਾਟਕ ਦੀ ਜਨਤਾ ਦੇ ਪੈਸੇ ਨੂੰ ਵਾਪਸ ਦਿਵਾਉਣ ਦੀ ਲੜਾਈ ਹੈ। ਰਾਹੁਲ ਨੇ ਕਿਹਾ ਕਿ ਜਿੰਨਾ ਪੈਸਾ ਅਸੀਂ ਮਨਰੇਗਾ ਵਿਚ ਦਿਤਾ ਸੀ, ਓਨਾ ਤਾਂ ਗ਼ੈਰਕਾਨੂੰਨੀ ਮਾਈਨਿੰਗ ਵਿਚ ਰੈਡੀ ਭਰਾ ਲੈ ਕੇ ਚਲੇ ਗਏ। ਅਸੀਂ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਦਾਖ਼ਲ ਨਹੀਂ ਹੋਣ ਦੇਵਾਂਗੇ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਪਟਰੌਲ ਦੇ ਭਾਅ ਡਿਗ ਰਹੇ ਹਨ ਤਾਂ ਇਸ ਦਾ ਫ਼ਾਇਦਾ ਭਾਰਤ ਦੇ ਲੋਕਾਂ ਨੂੰ ਕਿਉਂ ਨਹੀਂ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੋ ਪੈਸਾ ਪਟਰੌਲ ਖ਼ਰੀਦ ਵਿਚ ਬਚ ਰਿਹਾ ਹੈ, ਉਸ ਨੂੰ ਹਿੰਦੁਸਤਾਨ ਦੇ ਨੌਜਵਾਨਾਂ, ਔਰਤਾਂ ਅਤੇ ਗ਼ਰੀਬਾਂ ਨੂੰ ਕਿਉਂ ਨਹੀਂ ਦੇ ਰਹੇ। ਰਾਹੁਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਖ਼ੁਦ ਕਿਹਾ ਹੈ ਕਿ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਹੈ। ਦਰਅਸਲ ਰਾਹੁਲ ਅਮਿਤ ਸ਼ਾਹ ਦੀ ਉਸ ਗੱਲ ਦਾ ਜ਼ਿਕਰ ਕਰ ਰਹੇ ਸਨ, ਜੋ ਉਨ੍ਹਾਂ ਨੇ ਗ਼ਲਤੀ ਨਾਲ ਕਹਿ ਦਿਤਾ ਸੀ।