ਬਿਹਾਰ ਰੇਲਵੇ ਸਟੇਸ਼ਨ ਤੇੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ 'ਚ ਭੇਜਣ ਲਈ, 220 ਬੱਸਾਂ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਖ-ਵੱਖ ਸੂਬਿਆਂ ਤੋਂ ਜੋ ਮਜ਼ਦੂਰ ਅਤੇ ਵਿਦਿਆਰਥੀ ਸਪੈਸ਼ਲ ਟ੍ਰੇਨ ਦੇ ਰਾਹੀ ਬਿਹਾਰ ਆ ਰਹੇ ਹਨ

Lockdown

 ਬਿਹਾਰ : ਵੱਖ-ਵੱਖ ਸੂਬਿਆਂ ਤੋਂ ਜੋ ਮਜ਼ਦੂਰ ਅਤੇ ਵਿਦਿਆਰਥੀ ਸਪੈਸ਼ਲ ਟ੍ਰੇਨ ਦੇ ਰਾਹੀ ਬਿਹਾਰ ਆ ਰਹੇ ਹਨ, ਉਨ੍ਹਾਂ ਲੋਕਾਂ ਨੂੰ ਬੱਸਾਂ ਦੇ ਜ਼ਰੀਏ ਉਨ੍ਹਾਂ ਦੇ ਘਰ ਪਹੁੰਚਾਉਂਣ ਦਾ ਵਿਵਸਥਾ ਕੀਤੀ ਜਾ ਰਹੀ ਹੈ। ਬਿਹਾਰ ਵਿਚ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ 220 ਬੱਸਾਂ ਨਾਲ ਕੋਟਾ ਅਤੇ ਕੇਰਲ ਤੋਂ ਟ੍ਰੇਨ ਜ਼ਰੀਏ ਪਰਤ ਰਹੇ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਜ਼ਿਲ੍ਹੇ ਵਿਚ ਭੇਜਣ ਦੀ ਤਿਆਰੀ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਅੱਜ ਵੱਖ-ਵੱਖ ਸੂਬਿਆਂ ਤੋਂ 4 ਟ੍ਰੇਨਾਂ ਬਿਹਾਰ ਆਉਂਣਗੀਆਂ।  ਟਰਾਂਸਪੋਰਟ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਲੈਣ ਲਈ 220 ਬੱਸਾਂ ਦਾਣਾਪੁਰ, ਬਰੌਣੀ ਅਤੇ ਗਆ ਜੰਕਸ਼ਨ ਵਿਖੇ ਖੜੀਆਂ ਕੀਤੀਆਂ ਗਈਆਂ ਹਨ। ਟ੍ਰਾਂਸਪੋਰਟ ਸਕੱਤਰ, ਬਿਹਾਰ ਸਰਕਾਰ, ਸ੍ਰੀ ਸੰਜੇ ਕੁਮਾਰ ਅਗਰਵਾਲ ਨੇ ਲੋਕਾਂ ਨੂੰ ਘਰੇਲੂ ਜ਼ਿਲ੍ਹੇ ਵਿੱਚ ਲਿਜਾਣ ਅਤੇ ਸੁਰੱਖਿਅਤ ਆਵਾਜਾਈ ਲਈ ਪ੍ਰੋਟੋਕੋਲ ਜਾਰੀ ਕੀਤਾ ਹੈ।

ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਐਮ, ਐਸਐਸਪੀ / ਐਸਪੀ ਨੂੰ ਦਿੱਤੀਆਂ ਹਦਾਇਤਾਂ- ਕਿਹਾ ਪ੍ਰੋਟੋਕੋਲ ਅਨੁਸਾਰ ਵੱਖ ਵੱਖ ਰਾਜਾਂ ਤੋਂ ਵਰਕਰਾਂ ਅਤੇ ਹੋਰਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਲਿਜਾਇਆ ਜਾਵੇਗਾ। ਦੱਸ ਦੱਈਏ ਕਿ ਪਟਨਾ ਦੇ ਦਾਨਾਪੁਰ ਸਟੇਸ਼ਨ ਤੇ ਉਤਰਨ ਤੋਂ ਬਾਅਦ ਸਾਰੇ ਲੋਕਾਂ ਦੀ ਮੈਡੀਕਲ ਸਕ੍ਰਿਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਵੱਖ-ਵੱਖ ਬੱਸਾਂ ਜ਼ਰੀਏ ਉਨ੍ਹਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਭੇਜਿਆ ਜਾਵੇਗਾ।

ਏਰਨਾਕੁਲਮ ਅਤੇ ਤਿਰੂਰ (ਕੇਰਲਾ) ਤੋਂ ਆਉਣ ਵਾਲੇ ਯਾਤਰੀਆਂ ਲਈ ਦਾਨਾਪੁਰ ਸਟੇਸ਼ਨ ਨੇੜੇ 100 ਦੇ ਲਗਭਗ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਰੇਰੀਆ ਲਈ 19, ਨਵਾਦਾ ਲਈ 10, ਕਤੀਹਾਰ ਲਈ 8, ਮਧੂਬਨੀ ਅਤੇ ਸਰਨ ਲਈ 6-6 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੂਰਨੀਆ ਅਤੇ ਮੁਜ਼ੱਫਰਪੁਰ ਲਈ 5-5 ਬੱਸਾਂ, ਵੈਸ਼ਾਲੀ, ਪੱਛਮੀ ਚੰਪਾਰਨ, ਬੇਗੂਸਰਾਏ ਅਤੇ ਜਮੂਈ ਲਈ 4-4 ਬੱਸਾਂ ਅਤੇ ਹੋਰ ਜ਼ਿਲ੍ਹਿਆਂ ਲਈ 2-1 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।