Lockdown: ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਹੀ ਲੱਗੀ ਅੱਧਾ ਕਿਲੋਮੀਟਰ ਲੰਬੀ ਲਾਈਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰਬੀ ਦਿੱਲੀ ਦੇ ਚੰਦਰ ਵਿਹਾਰ ਵਿਚ ਇਕ ਸ਼ਰਾਬ ਦੀ ਦੁਕਾਨ ਤੋਂ...

Lockdown Shops Open India

ਨਵੀਂ ਦਿੱਲੀ: ਸ਼ਰਾਬ ਦੀਆਂ ਅਜਿਹੀਆਂ ਦੁਕਾਨਾਂ ਜੋ ਰੈਡ ਜ਼ੋਨ ਵਿਚ ਹਨ ਪਰ ਕੰਟੇਨਮੈਂਟ ਏਰੀਆ ਤੋਂ ਬਾਹਰ ਉਹ ਸਵੇਰੇ 9 ਵਜੇ ਖੁੱਲ੍ਹ ਗਈਆਂ ਹਨ। ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਲਗ ਗਈਆਂ ਹਨ। ਲੋਕ ਸਵੇਰੇ 7 ਵਜੇ ਤੋਂ ਆ ਕੇ ਹੀ ਦੁਕਾਨਾਂ ਦੇ ਬਾਹਰ ਖੜ੍ਹੇ ਹੋ ਗਏ ਹਨ। ਲਾਕਡਾਊਨ ਵਿਚ ਹਰ ਕੋਈ ਜਲਦੀ ਸ਼ਰਾਬ ਲੈ ਕੇ ਜਾਣਾ ਚਾਹੁੰਦਾ ਹੈ।

ਪੂਰਬੀ ਦਿੱਲੀ ਦੇ ਚੰਦਰ ਵਿਹਾਰ ਵਿਚ ਇਕ ਸ਼ਰਾਬ ਦੀ ਦੁਕਾਨ ਤੋਂ ਬਾਹਰ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਸਵੇਰੇ ਸਾਢੇ ਅੱਠ ਵਜੇ ਤੋਂ ਇੱਥੇ ਦੁਕਾਨਾਂ ਬੰਦ ਸਨ ਪਰ ਉਸ ਤੋਂ ਪਹਿਲਾਂ ਹੀ ਇਕ ਲੰਬੀ ਲਾਈਨ ਦੁਕਾਨਾਂ ਦੇ ਸਾਹਮਣੇ ਲਗ ਗਈ ਸੀ। ਹਾਲਾਂਕਿ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਮਾਰਸ਼ਲਾਂ ਨੂੰ ਤੈਨਾਤ ਕੀਤੇ ਜਾਣ ਦੀ ਚਰਚਾ ਵੀ ਹੈ।

ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਐਕਸਾਈਜ਼ ਡਿਪਾਰਟਮੈਂਟ ਦੁਆਰਾ ਜਾਰੀ ਆਦੇਸ਼ ਮੁਤਾਬਕ ਮਾਲ, ਮਾਰਕਿਟ, ਕੰਪਲੈਕਸ ਅਤੇ ਜਨਰਲ ਮਾਰਕਿਟ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। L-6 ਅਤੇ L-8 ਲਾਇੰਸੈਸ ਵਾਲੀਆਂ ਦੁਕਾਨਾਂ ਜਿਹਨਾਂ ਦੀ ਲਿਸਟ ਦਿੱਲੀ ਸਰਕਾਰ ਦੇ ਸਬੰਧਿਤ ਵਿਭਾਗਾਂ ਵੱਲੋਂ ਸੌਂਪੀ ਗਈ ਹੈ ਅਤੇ ਅਜਿਹੀਆਂ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6.30 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।

ਗ੍ਰਹਿ ਵਿਭਾਗ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਦੁਕਾਨ ਖੁੱਲ੍ਹਵਾਉਣ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਵਿਭਾਗ (DSIIDC, DTTDC, DSCSC, DCCWS) ਦੀ ਹੋਵੇਗੀ। ਹਰ ਦੁਕਾਨ ਦੇ ਬਾਹਰ ਕਾਫੀ ਗਿਣਤੀ ਵਿਚ ਮਾਰਸ਼ਲ ਦੀ ਤੈਨਾਤੀ ਹੋਵੇ ਅਤੇ ਇਕ ਵਾਰ ਵਿਚ ਇਕ ਦੁਕਾਨ ਦੇ ਬਾਹਰ 5 ਤੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ। L-1 ਅਤੇ L-1F ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤਕ ਖੋਲ੍ਹਣ ਦੀ ਆਗਿਆ ਹੈ ਪਰ 33 ਫ਼ੀਸਦੀ ਸਟਾਫ ਸਟ੍ਰੈਂਥ ਦੇ ਨਾਲ।

10.30 ਵਜੇ ਦੁਕਾਨਾਂ ਦੇ ਬਾਹਰ ਵਧਦੀ ਭੀੜ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਦੇਖ ਪਹਿਲਾਂ ਤਾ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਲੋਕ ਨਹੀਂ ਮੰਨੇ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਜਿਸ ਤੋਂ ਬਾਅਦ ਉੱਥੇ ਹੜਕੰਪ ਮਚ ਗਿਆ। ਪੁਲਿਸ ਹੁਣ ਵੀ ਦੁਕਾਨਾਂ ਦੇ ਬਾਹਰ ਹੀ ਖੜ੍ਹੀ ਹੈ।

ਪੁਲਿਸ ਦੇ ਡਰ ਨਾਲ ਕੁੱਝ ਲੋਕ ਭੱਜ ਗਏ ਹਨ। ਸੋਮਵਾਰ ਤੋਂ ਦਿੱਲੀ ਵਿਚ 150 ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਦੀ ਉਮੀਦ ਹੈ। ਇਹ 150 ਸ਼ਰਾਬ ਦੀਆਂ ਦੁਕਾਨਾਂ ਉਨ੍ਹਾਂ ਖੇਤਰਾਂ ਵਿੱਚ ਸਥਿਤ ਹਨ ਜੋ ਕੰਟੇਨਮੈਂਟ ਜ਼ੋਨ ਵਿੱਚ ਸਥਿਤ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।