NIA ਵੱਲੋਂ ਦੁਨੀਆਂ ਭਰ ਦੇ 135 ਅਤਿਵਾਦੀਆਂ ਦੇ ਨਾਂਵਾਂ ਦਾ ਖ਼ੁਲਾਸਾ, ਸੂਚੀ ’ਚ ਪੰਜਾਬ ਦੇ 32 ਗਰਮਖਿਆਲੀਆਂ ਦੇ ਨਾਮ ਵੀ ਸ਼ਾਮਲ
ਰਾਸ਼ਟਰੀ ਜਾਂਚ ਏਜੰਸੀ ਦੀ ਸੂਚੀ 'ਚ ਦੁਨੀਆ ਭਰ ਦੇ 135 ਅਤਿਵਾਦੀਆਂ ਦੇ ਨਾਂਅ ਸਾਹਮਣੇ ਆਏ ਹਨ।
ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ ਦੀ ਸੂਚੀ 'ਚ ਦੁਨੀਆ ਭਰ ਦੇ 135 ਅਤਿਵਾਦੀਆਂ ਦੇ ਨਾਂਅ ਸਾਹਮਣੇ ਆਏ ਹਨ। ਇਹਨਾਂ ਵਿਚ ਪੰਜਾਬ ਦੇ 32 ਗਰਮਖ਼ਿਆਲੀਆਂ ਦੇ ਨਾਂਅ ਸਭ ਤੋਂ ਉੱਪਰ ਹਨ। ਇਹਨਾਂ ਵਿਚ ਕੁਲਵਿੰਦਰ ਸਿੰਘ ਖਾਨਪੁਰੀਆ (5 ਲੱਖ), ਗੁਰਪਤਵੰਤ ਸਿੰਘ ਪੰਨੂ (20 ਲੱਖ), ਹਰਦੀਪ ਸਿੰਘ ਨਿੱਝਰ (5 ਲੱਖ), ਅਰਸ਼ਦੀਪ ਸਿੰਘ ਅਰਸ਼ (10 ਲੱਖ), ਲਖਬੀਰ ਸਿੰਘ ਰੋਡੇ (5 ਲੱਖ), ਗੁਰਚਰਨ ਚੰਨਾ (2 ਲੱਖ), ਸੂਰਤ ਸਿੰਘ ਉਰਫ ਸੂਰੀ (2 ਲੱਖ), ਇਕਬਾਲ ਸਿੰਘ (2 ਲੱਖ), ਸੂਰਤ ਸਿੰਘ, ਇਕਬਾਲ ਸਿੰਘ, ਸਵਰਨ ਸਿੰਘ ਸ਼ਾਮਲ ਹਨ।
NIA
2021 'ਚ ਪੰਜਾਬ ਦੇ ਜਲਾਲਾਬਾਦ 'ਚ ਪੀਐਨਬੀ ਬੈਂਕ ਨੇੜੇ ਬਾਈਕ ਧਮਾਕੇ ਦੇ ਮਾਮਲੇ 'ਚ ਐਨਆਈਏ ਨੇ ਪਾਕਿਸਤਾਨ 'ਚ ਬੈਠੇ ਚਾਰ ਅਤਿਵਾਦੀਆਂ ਨੂੰ ਮੋਸਟ ਵਾਂਟੇਡ ਕਰਾਰ ਦਿੱਤਾ ਹੈ। ਜਿਸ ਵਿਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਲਖਬੀਰ ਸਿੰਘ ਰੋਡੇ ਸਮੇਤ ਹਬੀਬ ਖ਼ਾਨ, ਗੁਰਚਰਨ ਸਿੰਘ ਉਰਫ਼ ਚੰਨਾ ਵਾਸੀ ਫਾਜ਼ਿਲਕਾ ਅਤੇ ਸੂਰਤ ਸਿੰਘ ਸੂਰੀ ਸ਼ਾਮਲ ਹਨ। ਐਨਆਈਏ ਨੇ ਇਹਨਾਂ ਚਾਰਾਂ 'ਤੇ ਪੰਜ ਅਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਹੈ।
NIA
ਰਿਪੋਰਟ ਅਨੁਸਾਰ ਇਹਨਾਂ ਦੀ ਮਦਦ ਨਾਲ ਇਹ ਬੰਬ ਪਾਕਿਸਤਾਨ ਤੋਂ ਪੰਜਾਬ ਭੇਜਿਆ ਗਿਆ ਸੀ ਅਤੇ ਗ੍ਰਨੇਡ ਦੀ ਸਪਲਾਈ ਚੇਨ ਵੀ ਇਹਨਾਂ ਚਾਰਾਂ ਵੱਲੋਂ ਹੀ ਚਲਾਈ ਜਾ ਰਹੀ ਹੈ। ਏਜੰਸੀ ਵੱਲੋਂ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਦੇ ਮਾਮਲੇ ਵਿਚ ਬੀ.ਟੈਕ. ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ ਉਰਫ ਜੱਗਾ ਵਾਸੀ ਪਿੰਡ ਫੱਤੋਚੱਕ ਵਜੋਂ ਹੋਈ ਹੈ। ਮੁਲਜ਼ਮ ਨੇ ਬੀ.ਟੈਕ. ਕੀਤੀ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ।