ਜਵਾਨਾਂ ਨੂੰ ਪੈਨਸ਼ਨ ਨਾ ਮਿਲਣ 'ਤੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ
ਮੋਦੀ ਸਰਕਾਰ 'ਆਲ ਰੈਂਕ, ਨੋ ਪੈਨਸ਼ਨ' ਦੀ ਨੀਤੀ ਅਪਣਾ ਰਹੀ
photo
ਨਵੀਂ ਦਿੱਲੀ: ਕਈ ਥ੍ਰੀ-ਸਟਾਰ ਅਫਸਰਾਂ ਸਮੇਤ ਸੈਂਕੜੇ ਸਾਬਕਾ ਸੈਨਿਕਾਂ ਨੂੰ ਅਪ੍ਰੈਲ-2022 ਦੀ ਪੈਨਸ਼ਨ ਨਹੀਂ ਮਿਲੀ ਹੈ ਅਤੇ ਸਰਕਾਰ ਦੀ ਪੈਨਸ਼ਨ ਵੰਡਣ ਵਾਲੀ ਅਥਾਰਟੀ ਨੇ ਉਨ੍ਹਾਂ ਨੂੰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਕਿ ਸੇਵਾਮੁਕਤੀ ਦੇ ਲਾਭ ਉਨ੍ਹਾਂ ਦੇ ਖਾਤਿਆਂ ਵਿੱਚ ਕਿਉਂ ਨਹੀਂ ਜਮ੍ਹਾ ਕੀਤੇ ਗਏ।
ਇਸ ਦੇ ਨਾਲ ਹੀ ਹੁਣ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਮੋਦੀ ਸਰਕਾਰ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਵਨ ਰੈਂਕ, ਵਨ ਪੈਨਸ਼ਨ’ ਦੇ ਧੋਖੇ ਤੋਂ ਬਾਅਦ ਹੁਣ ਮੋਦੀ ਸਰਕਾਰ ‘ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਹੈ। ਫੌਜੀਆਂ ਦਾ ਅਪਮਾਨ ਕਰਨਾ ਦੇਸ਼ ਦਾ ਅਪਮਾਨ ਹੈ। ਸਰਕਾਰ ਸਾਬਕਾ ਸੈਨਿਕਾਂ ਦੀ ਪੈਨਸ਼ਨ ਜਲਦੀ ਤੋਂ ਜਲਦੀ ਦੇਵੇ।