ਹਰਿਆਣਾ 'ਚ ਪਹਿਲਵਾਨਾਂ ਨੂੰ ਮਿਲਿਆ ਕਿਸਾਨਾਂ ਦਾ ਸਮਰਥਨ, ਜੰਤਰ-ਮੰਤਰ ਵੱਲ ਕੀਤਾ ਕੂਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਪਤ ਤੋਂ ਦਿੱਲੀ ਆ ਰਹੇ ਕਿਸਾਨ ਆਗੂਆਂ ਸਮੇਤ 15 ਨੂੰ ਹਿਰਾਸਤ 'ਚ ਲਿਆ, ਅਲਰਟ 'ਤੇ ਦਿੱਲੀ ਪੁਲਿਸ 

Farmers

ਕਰਨਾਲ - ਹਿਸਾਰ ਦੇ ਕਿਸਾਨਾਂ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਹਰਿਆਣਾ ਦੇ ਪਹਿਲਵਾਨਾਂ ਨਾਲ ਬਦਸਲੂਕੀ ਦੇ ਵਿਰੋਧ 'ਚ ਟੋਲ ਮੁਫ਼ਤ ਕਰ ਦਿੱਤਾ ਹੈ। ਹਿਸਾਰ ਦੇ ਮਯਦ ਰਾਮਾਇਣ ਟੋਲ 'ਤੇ ਕਿਸਾਨਾਂ ਨੇ ਮੀਟਿੰਗ ਕੀਤੀ। ਇਸ ਤੋਂ ਬਾਅਦ ਦੁਪਹਿਰ 12 ਤੋਂ 2 ਵਜੇ ਤੱਕ ਟੋਲ ਮੁਫ਼ਤ ਕਰ ਦਿਤਾ ਗਿਆ। ਕਿਸਾਨਾਂ ਦਾ ਇਕ ਗਰੁੱਪ ਟੋਲ 'ਤੇ ਧਰਨਾ ਦੇਣ ਬੈਠ ਗਿਆ ਹੈ। 

ਹਿਸਾਰ 'ਚ ਬਡੋਪੱਟੀ ਟੋਲ, ਚੌਧਰੀਵਾਸ ਅਤੇ ਲਾਂਧਰੀ 'ਤੇ ਟੋਲ ਮੁਫ਼ਤ 'ਤੇ ਹੋਰ ਕਿਸਾਨਾਂ ਨੂੰ ਸੰਦੇਸ਼ ਦਿਤਾ ਗਿਆ। ਦੂਜੇ ਪਾਸੇ ਕਿਸਾਨਾਂ ਨੇ ਹਿਸਾਰ ਜਾਣਾ ਸ਼ੁਰੂ ਕਰ ਦਿੱਤਾ ਹੈ ਪਰ ਉਹਨਾਂ ਵਿਚੋਂ ਕਰੀਬ 15 ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਜੋ ਕਿ ਸੋਨੀਪਤ ਤੋਂ ਦਿੱਲੀ ਜਾ ਰਹੇ ਸਨ। ਇਹਨਾਂ ਵਿਚ ਕਿਸਾਨ ਸੰਘ ਦੇ ਆਗੂ ਅਭਿਮੰਨਿਊ ਕੋਹਾੜ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਸੋਨੀਪਤ ਤੋਂ ਦਿੱਲੀ ਆ ਰਹੇ ਸਨ। 

ਓਧਰ ਹਿਸਾਰ ਦੀ ਮਯਾਡ ਟੋਲ ਕਮੇਟੀ ਸੰਘਰਸ਼ ਸਮਿਤੀ ਨੇ ਵੀਰਵਾਰ ਸਵੇਰੇ ਟੋਲ 'ਤੇ ਕਿਸਾਨਾਂ ਦੀ ਮੀਟਿੰਗ ਬੁਲਾਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਗਰੁੱਪਾਂ ਵਿਚ ਦਿੱਲੀ ਜੰਤਰ-ਮੰਤਰ ਪੁੱਜਣ। ਉਥੇ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਬਾਅਦ ਮਯਾਡ ਟੋਲ ਦੀ 20 ਮੈਂਬਰੀ ਟੀਮ ਦਿੱਲੀ ਲਈ ਰਵਾਨਾ ਹੋਈ।

ਜਦੋਂਕਿ ਲਾਂਧੀ ਟੋਲ, ਚੌਧਰੀਵਾਸ ਟੋਲ, ਬਦੋਬੱਤੀ ਟੋਲ ਕਮੇਟੀ ਸੰਘਰਸ਼ ਸਮਿਤੀ ਨੇ ਵੀ ਦਿੱਲੀ ਪਹੁੰਚਣ ਦੀ ਹਾਮੀ ਭਰੀ। ਕਿਸਾਨ ਆਗੂ ਹਰਸ਼ਦੀਪ ਨੇ ਕਿਹਾ ਕਿ ਦਿੱਲੀ ਵਿਚ ਮੀਟਿੰਗ ਕਰ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ। ਮਯਾਡ ਟੋਲ ਕਮੇਟੀ ਦੇ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਜਿਨਸੀ ਸੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨ ਉਨ੍ਹਾਂ ਖਿਲਾਫ਼ ਵਿਰੋਧ ਕਰ ਰਹੇ ਹਨ। ਹਾਲਾਂਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬ੍ਰਿਜ ਭੂਸ਼ਣ ਖਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਸੀ, ਮਹਿਲਾ ਪਹਿਲਵਾਨਾਂ ਦਾ ਦੋਸ਼ ਹੈ ਕਿ ਬ੍ਰਿਜ ਭੂਸ਼ਣ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਵਿਚ ਇੱਕ ਨਾਬਾਲਗ ਪਹਿਲਵਾਨ ਵੀ ਹੈ। ਉਹ 6 ਦਿਨਾਂ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। ਹਰ ਕੋਈ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ।