Nepal News: ਨੇਪਾਲ ਛਾਪੇਗਾ 100 ਰੁਪਏ ਦੇ ਨਵੇਂ ਨੋਟ, ਦਿਖਾਈ ਜਾਵੇਗੀ ਲਿਪੁਲੇਖ, ਲਿਮਪੀਆਧੁਰਾ ਅਤੇ ਕਾਲਾਪਾਣੀ ਦੀ ਤਸਵੀਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਪਹਿਲਾਂ ਹੀ ਇਨ੍ਹਾਂ ਖੇਤਰਾਂ ਨੂੰ ਨਕਲੀ ਤੌਰ 'ਤੇ ਵਿਸਥਾਰਿਤ ਕਰਾਰ ਦੇ ਚੁੱਕਾ ਹੈ।

File Photo

Nepal News: ਨੇਪਾਲ - ਨੇਪਾਲ ਨੇ ਸ਼ੁੱਕਰਵਾਰ ਨੂੰ 100 ਰੁਪਏ ਦੇ ਨਵੇਂ ਨੋਟ ਛਾਪਣ ਦਾ ਐਲਾਨ ਕੀਤਾ ਹੈ, ਜਿਸ 'ਚ ਲਿਪੁਲੇਖ, ਲਿਮਪੀਆਧੁਰਾ ਅਤੇ ਕਾਲਾਪਾਣੀ ਦੇ ਵਿਵਾਦਿਤ ਸਥਾਨਾਂ ਨੂੰ ਦਰਸਾਉਣ ਦੀ ਗੱਲ ਕਹੀ ਗਈ ਹੈ। ਭਾਰਤ ਪਹਿਲਾਂ ਹੀ ਇਨ੍ਹਾਂ ਖੇਤਰਾਂ ਨੂੰ ਨਕਲੀ ਤੌਰ 'ਤੇ ਵਿਸਥਾਰਿਤ ਕਰਾਰ ਦੇ ਚੁੱਕਾ ਹੈ।

ਸਰਕਾਰ ਦੇ ਬੁਲਾਰੇ ਰੇਖਾ ਸ਼ਰਮਾ ਨੇ ਮੰਤਰੀ ਮੰਡਲ ਦੇ ਫ਼ੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇਪਾਲ ਦਾ ਨਵਾਂ ਨਕਸ਼ਾ ਲਿਪੁਲੇਖ, ਲਿਮਪੀਆਧੁਰਾ ਅਤੇ ਕਾਲਾਪਾਣੀ ਨੂੰ ਦਰਸਾਉਂਦੇ 100 ਰੁਪਏ ਦੇ ਨੋਟਾਂ 'ਚ ਛਾਪਣ ਦਾ ਫੈਸਲਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ 'ਪ੍ਰਚੰਡ' ਦੀ ਪ੍ਰਧਾਨਗੀ 'ਚ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਲਿਆ ਗਿਆ।