LKG 'ਚ ਪੜ੍ਹਦਾ 'ਸ਼ਬਦਾਰ' ਹੈ ਟਰੈਕਟਰ ਚਲਾਉਣ ਦਾ ਮਾਹਿਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਸਵੀਰ 'ਚ ਟਰੈਕਟਰ 'ਤੇ ਬੈਠਾ ਇਹ ਬੱਚਾ ਕਾਨਪੁਰ ਦੇਹਾਤ ਦਾ ਰਹਿਣ ਵਾਲਾ ਹੈ

Shabdar Driving Tractor

ਤਸਵੀਰ 'ਚ ਟਰੈਕਟਰ 'ਤੇ ਬੈਠਾ ਇਹ ਬੱਚਾ ਕਾਨਪੁਰ ਦੇਹਾਤ ਦਾ ਰਹਿਣ ਵਾਲਾ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਇਹ ਬੱਚਾ ਟਰੈਕਟਰ 'ਤੇ ਬੈਠ ਕੇ ਫੋਟੋ ਖਿਚਵਾ ਰਿਹਾ ਹੈ ਤਾਂ ਤੁਸੀਂ ਗਲਤ ਹੋ। ਕਿਉਂਕਿ ਇਹ ਬੱਚਾ ਟਰੈਕਟਰ 'ਤੇ ਸਿਰਫ਼ ਬੈਠਾ ਨਹੀਂ ਬਲਕਿ ਟਰੈਕਟਰ ਚਲਾਉਣ ਦਾ ਮਾਹਿਰ ਵੀ ਹੈ। ਜੀ ਹਾਂ ਇਹ ਹੈਰਾਨ ਕਰ ਦੇਣ ਵਾਲਾ ਬੱਚਾ LKG ਵਿਚ ਪੜ੍ਹਦਾ ਹੈ ਤੇ ਅੱਜਕਲ੍ਹ ਮੀਡੀਆ ਦੀਆਂ ਸੁਰਖ਼ੀਆਂ ਵਿਚ ਛਾਇਆ ਹੋਇਆ ਹੈ। ਬੱਚੇ ਦਾ ਨਾਂਅ ਸ਼ਬਦਾਰ ਹੈ ਤੇ ਇਸਨੇ  ਕਿਸੇ ਤੋਂ ਵੀ ਟਰੈਕਟਰ ਚਲਾਉਣਾ ਨਹੀਂ ਸਿੱਖਿਆ। ਜਿਸ ਕਾਰਨ ਸ਼ਬਦਾਰ ਪੂਰੇ ਇਲਾਕੇ ਵਿਚ ਮਕਬੂਲ ਹੋ ਗਿਆ ਹੈ।

5 ਸਾਲਾ ਸ਼ਬਦਾਰ ਦੇ ਪਿਤਾ ਇਕ ਕਿਸਾਨ ਹਨ। ਇਸਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਡਰਾਈਵਿੰਗ ਨਹੀਂ ਸਿਖਾਈ। ਪਿਤਾ ਨੂੰ ਟਰੈਕਟਰ ਚਲਾਉਂਦਿਆਂ ਦੇਖ ਉਸ ਨੇ ਵੀ ਸਿੱਖ ਲਿਆ। ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਬਦਾਰ ਬਚਪਨ ਤੋਂ ਹੀ ਪਿਤਾ ਨਾਲ ਖੇਤ ਜਾਂਦਾ ਸੀ ਤੇ ਉਨ੍ਹਾਂ ਨੂੰ ਟਰੈਕਟਰ ਚਲਾਉਂਦਿਆਂ ਬੜੇ ਧੀਆਂ ਨਾਲ ਦੇਖਦਾ ਸੀ। ਤੇ ਉਸਨੇ ਕਿਵੇਂ ਟਰੈਕਟਰ ਚਲਾਉਣਾ ਸਿੱਖ ਲਿਆ ਉਸਦੇ ਪਿਤਾ ਨੂੰ ਪਤਾ ਤੱਕ ਨਹੀਂ ਲਗਿਆ। 

ਸ਼ਬਦਾਰ ਦੇ ਪਿਤਾ ਚਾਂਦ ਬਾਬੂ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਉਸਦਾ ਬੀਟਾ ਨਾਬਾਲਗ ਹੈ ਪਰ ਜੇ ਉਸਦੇ ਬੇਟੇ ਵਲੋਂ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਉਹ ਅਪਣੇ ਸਰ ਲਵੇਗਾ। ਉਸ ਨੇ ਇਹ ਵੀ ਕਿਹਾ ਕਿ ਉਸ ਇਸ ਗੱਲ ਤੋਂ ਬਾਖੂਬ ਜਾਣੂ ਹੈ ਕਿ ਉਸਦੇ ਬੇਟੇ ਨੂੰ ਅਗਲੇ 13 ਸਾਲਾ ਤਕ ਲਾਇਸੈਂਸ ਵੀ ਨਹੀਂ ਮਿਲੇਗਾ।

 ਪਹਿਲੀ ਵਾਰ ਸ਼ਬਦਾਰ ਦੇ ਪਿਤਾ ਨੂੰ ਟਰੈਕਟਰ ਚਲਾਉਂਦਿਆਂ ਵੇਖ ਕੇ ਉਸਦਾ ਪਰਿਵਾਰ ਵੀ ਉਹ ਹੈਰਾਨ ਹੋ ਗਿਆ ਸੀ ਤੇ ਉਸ ਲਈ ਉਨ੍ਹਾਂ ਨੇ ਸ਼ਬਦਾਰ ਨੂੰ ਝਿੜਕਿਆ ਵੀ ਸੀ ਤੇ ਕਈ ਵਾਰ ਉਨ੍ਹਾਂ ਨੂੰ ਟਰੈਕਟਰ ਦੀਆਂ ਚਾਬੀਆਂ ਤੱਕ ਲੁਕੋ ਕੇ ਰੱਖਣੀਆਂ ਪੈਂਦੀਆਂ ਹਨ।