ਯੂਪੀਐਸਸੀ ਪ੍ਰੀਖਿਆ 'ਚ ਐਂਟਰੀ ਨਾ ਮਿਲਣ 'ਤੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

UPSC ਪ੍ਰੀਖਿਆ ਕੇਂਦਰ 'ਚ ਐਂਟਰੀ ਨਾ ਮਿਲਣ 'ਤੇ ਵਿਦਿਆਰਥੀ ਵਲੋਂ ਆਤਮ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਰਾਜੇਂਦਰ ............

UPSC

ਨਵੀਂ ਦਿੱਲੀ : UPSC ਪ੍ਰੀਖਿਆ ਕੇਂਦਰ 'ਚ ਐਂਟਰੀ ਨਾ ਮਿਲਣ 'ਤੇ ਵਿਦਿਆਰਥੀ ਵਲੋਂ ਆਤਮ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਰਾਜੇਂਦਰ ਨਗਰ ਇਲਾਕੇ 'ਚ UPSC ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਪ੍ਰੀਖਿਆ ਸੈਂਟਰ ਲੇਟ ਪੁੱਜਣ ਅਤੇ ਪ੍ਰੀਖਿਆ ਨਾ ਦੇ ਸਕਣ ਕਰਕੇ ਆਤਮ ਹਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਰਾਜੇਂਦਰ ਨਗਰ ਥਾਣੇ ਦੀ ਪੁਲਸ ਨੂੰ ਐਤਵਾਰ ਸ਼ਾਮ 5.30 ਵਜੇ ਜਾਣਕਾਰੀ ਮਿਲੀ ਸੀ ਕਿ ਇਕ ਵਿਦਿਆਰਥੀ ਨੇ ਫਾਹਾ ਲਗਾ ਕੇ ਆਤਮ ਹਤਿਆ ਨੂੰ ਅੰਜਾਮ ਦਿੱਤਾ ਹੈ।