ਫਰਜ਼ੀ ਪਾਸਪੋਰਟ 'ਤੇ ਪਿਓ ਨੇ 15 ਸਾਲ ਪਹਿਲਾ ਭੇਜਿਆ ਸੀ ਵਿਦੇਸ਼, ਹੁਣ ਖੁੱਲ੍ਹਿਆ ਰਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣੇ ਦੇ ਕੁਰੂਕਸ਼ੇਤਰ ਤੋਂ ਕਰੀਬ 15 ਸਾਲ ਪਹਿਲਾ ਇੱਕ ਨੌਜਵਾਨ ਨੂੰ ਉਸਦੇ ਪਿਤਾ ਨੇ ਫਰਜ਼ੀ ਪਾਸਪੋਰਟ ਅਤੇ ਵੀਜ਼ੇ ਦੇ ਜ਼ਰੀਏ ਪੈਰਿਸ ਭੇਜ ਦਿੱਤਾ।

fake passport visa

ਨਵੀਂ ਦਿੱਲੀ : ਹਰਿਆਣੇ ਦੇ ਕੁਰੂਕਸ਼ੇਤਰ ਤੋਂ ਕਰੀਬ 15 ਸਾਲ ਪਹਿਲਾ ਇੱਕ ਨੌਜਵਾਨ ਨੂੰ ਉਸਦੇ ਪਿਤਾ ਨੇ ਫਰਜ਼ੀ ਪਾਸਪੋਰਟ ਅਤੇ ਵੀਜ਼ੇ ਦੇ ਜ਼ਰੀਏ ਪੈਰਿਸ ਭੇਜ ਦਿੱਤਾ। ਆਰੋਪੀ ਪੈਰਿਸ ਤੋਂ ਬੈਲਜ਼ੀਅਮ, ਯੂਕੇ ਅਤੇ ਬਾਅਦ ਵਿੱਚ ਸਪੇਨ ਪਹੁੰਚਿਆ। ਕਰੀਬ 15 ਸਾਲ ਤੱਕ ਉਸਦੀ ਹੇਰਾਫੇਰੀ ਚੱਲਦੀ ਰਹੀ। ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿੱਚ ਉਸਦੀ ਪੋਲ ਖੁੱਲੀ ਤਾਂ ਐਤਵਾਰ ਨੂੰ ਸਪੇਨ ਨੇ ਦੋਸ਼ੀ ਨੂੰ ਭਾਰਤ ਵਾਪਸ ਡਿਪੋਰਟ ਕਰ ਦਿੱਤਾ।

ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਨੌਜਵਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਪਾਸਪੋਰਟ ਉਤੇ ਵੀਜ਼ਾ ਕਿਵੇਂ ਤੇ ਕਿੱਥੇ ਬਣਵਾਇਆ ਸੀ। ਅਸਲ ‘ਚ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਦੀ ਪਛਾਣ ਦਲਬੀਰ ਸਿੰਘ 34 ਸਾਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ 2004 ‘ਚ ਦਲਬੀਰ ਦੇ ਪਿਤਾ ਬ੍ਰਹਮਾ ਸਿੰਘ ਨੇ ਉਸ ਦਾ ਫਰਜ਼ੀ ਪਾਸਪੋਰਟ ਤੇ ਵੀਜ਼ਾ ਲਵਾ ਕੇ ਨੌਕਰੀ ਲਈ ਉਸ ਨੂੰ ਪੈਰਿਸ ਭੇਜਿਆ ਸੀ। ਜਿੱਥੇ ਪਹੁੰਚਣ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਪਾੜ ਦਿੱਤਾ ਤੇ ਦਲਾਲ ਦੀ ਮਦਦ ਨਾਲ ਉਹ ਬੈਲਜ਼ੀਅਮ ‘ਚ ਰਿਹਾ। ਇਸ ਦਾ ਰਾਜ਼ ਸਪੇਨ ਦੇ ਮੈਡ੍ਰਿਡ ਸ਼ਹਿਰ ‘ਚ ਖੁੱਲ੍ਹ ਗਿਆ। ਉੱਥੇ ਦੀ ਪੁਲਿਸ ਮੁਤਾਬਕ ਉਸ ਦਾ ਵੀਜ਼ਾ ਗਲਤ ਦਸਤਾਵੇਜਾਂ ਦੇ ਅਧਾਰ ‘ਤੇ ਬਣਿਆ ਹੋਇਆ ਹੈ।