ਕਿਸਾਨਾਂ ਲਈ ਸੁਖਾਲਾ, ਆਜ਼ਾਦ ਮਾਹੌਲ ਬਣੇਗਾ : ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਲੋਂ ਅੱਜ ਕੀਤੇ ਗਏ ਫ਼ੈਸਲਿਆਂ ਨਾਲ ਕਿਸਾਨਾਂ ਦੀਆਂ

PM Narendra Modi

ਨਵੀਂ ਦਿੱਲੀ, 3 ਜੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਲੋਂ ਅੱਜ ਕੀਤੇ ਗਏ ਫ਼ੈਸਲਿਆਂ ਨਾਲ ਕਿਸਾਨਾਂ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਪੂਰੀਆਂ ਹੋਈਆਂ ਹਨ ਅਤੇ ਹੁਣ ਅੰਨਾਦਾਤਾ ਦੇਸ਼ ’ਚ ਕਿਤੇ ਵੀ ਅਪਣੀ ਫ਼ਸਲ ਵੇਚ ਸਕੇਗਾ ਅਤੇ ਇਕ ਦੇਸ਼ ਇਕ ਖੇਤੀ ਬਾਜ਼ਾਰ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲਿਆਂ ਨਾਲ ਕਿਸਾਨਾਂ ਨੂੰ ਉਤਪਾਦਨ ਤੋਂ ਪਹਿਲਾਂ ਹੀ ਮੁੱਲ ਦੀ ਵੀ ਗਾਰੰਟੀ ਮਿਲੇਗੀ। ਖੇਤੀ ਸੇਵਾਵਾਂ ਦੇ ਕਰਾਰ ਨਾਲ ਨਾ ਸਿਰਫ਼ ਕਿਸਾਨਾਂ ਨੂੰ ਨਵੀਨਤਮ ਜਾਣਕਾਰੀ ਮਿਲੇਗੀ, ਬਲਕਿ ਉਨ੍ਹਾਂ ਨੂੰ ਤਕਨੀਕ ਅਤੇ ਪੂੰਜੀ ਦੀ ਮਦਦ ਵੀ ਮਿਲੇਗੀ।

ਇਸ ਜ਼ਰੀਏ ਅੰਨਾਦਾਤਾਵਾਂ ਦਾ ਮਜ਼ਬੂਤੀਕਰਨ ਅਤੇ ਸੁਰੱਖਿਆ ਵੀ ਸੰਭਵ ਹੋਵੇਗੀ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਨਾਲ ਨਾ ਸਿਰਫ਼ ਅੰਨਦਾਤਾਵਾਂ ਦੀ ਆਮਦਨ ਵਧੇਗੀ, ਬਲਕਿ ਜ਼ਰੂਰੀ ਵਸਤੂ ਐਕਟ ’ਚ ਸੋਧ ਨਾਲ ਖੇਤੀ ਖੇਤਰ ’ਚ ਵੀ ਵੱਡੀ ਤਬਦੀਲੀ ਆਵੇਗੀ। ਉਨ੍ਹਾਂ ਕਿਹਾ, ‘‘ਖੇਤੀ ਉਤਪਾਦਾਂ ਦੀ ਖ਼ਰੀਦ-ਵਿਕਰੀ ਦਾ ਰੇੜਕਾ ਦੂਰ ਕਰਨ ਨਾਲ ਇਕ ਦੇਸ਼, ਇਕ ਖੇਤੀ ਬਾਜ਼ਾਰ ਦਾ ਸੁਪਨਾ ਸਾਕਾਰ ਹੋਵੇਗਾ।’’