ਗਹਿਲੋਤ ਨੇ ਪੰਜਾਬ ਦੇ ਪਾਣੀਆਂ ’ਚੋਂ ਹਿੱਸਾ ਮੰਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕੇਂਦਰੀ ਜਲ ਸ਼ਕਤੀ ਮੰਤਰੀ ਰਾਜਸਥਾਨ ਹੋਣ ਦੇ ਬਾਵਜੂਦ ਸੂਬੇ ਅੰਦਰ ਪਾਣੀ ਦੀ ਸਮਸਿਆ ਕਿਉਂ?

Ashok Gehlot

ਜੋਧਪੁਰ (ਰਾਜਸਥਾਨ): ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬੇ ’ਚ ਪਾਣੀ ਦੀ ਕਮੀ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਆਲੋਚਨਾ ਕੀਤੀ ਹੈ। ਇਹੀ ਨਹੀਂ ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਪੰਜਾਬ, ਹਰਿਆਣਾ ਅਤੇ ਗੁਜਰਾਤ ਵਰਗੇ ਗੁਆਂਢੀ ਸੂਬਿਆਂ ਤੋਂ ਪਾਣੀ ਮਿਲਣਾ ਚਾਹੀਦਾ ਹੈ। 

ਗਹਿਲੋਤ ਨੇ ਬਾੜਮੇਰ ’ਚ ਇਕ ਰੈਲੀ ਦੌਰਾਨ ਕਿਹਾ, ‘‘ਜੋਧਪੁਰ ਤੋਂ ਸੰਸਦ ਮੈਂਬਰ ਸ਼ੇਖਾਵਤ ਕੇਂਦਰੀ ਜਲ ਸ਼ਕਤੀ ਮੰਤਰੀ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਚੋਣ ਖੇਤਰ ਦੇ ਲੋਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਿਲਕੁਲ ਫ਼ਿਕਰ ਨਹੀਂ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਜਲ ਪ੍ਰਾਜੈਕਟਾਂ ਲਈ ਕੇਂਦਰ 90 ਫ਼ੀਸਦੀ ਪੈਸਾ ਮੁਹਈਆ ਕਰਵਾਉਂਦਾ ਸੀ, ਜਿਸ ਨੂੰ ਘੱਟ ਕਰ ਕੇ ਹੁਣ ਅੱਧਾ ਕਰ ਦਿਤਾ ਗਿਆ ਹੈ।

ਗਹਿਲੋਤ ਨੇ ਦੋਸ਼ ਲਾਉਂਦਿਆਂ ਕਿਹਾ, ‘‘ਸਾਨੂੰ ਗੁਜਰਾਤ, ਪੰਜਾਬ ਅਤੇ ਹਰਿਆਣਾ ਤੋਂ ਪਾਣੀ ਦਾ ਅਪਣਾ ਹਿੱਸਾ ਮਿਲ ਸਕਦਾ ਹੈ। ਪਰ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਕੋਈ ਫ਼ਿਕਰ ਨਹੀਂ ਹੈ।’’

ਸੰਜੀਵਨੀ ਕ੍ਰੈਡਿਟ ਕੋ-ਆਪਰੇਟਿਵ ਸੁਸਾਇਟੀ ਘਪਲੇ ’ਚ ਸ਼ੇਖਾਵਤ ਦੀ ਕਥਿਤ ਸ਼ਮੂਲੀਅਤ ਬਾਬਤ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅੱਗੇ ਆਉਣ ਅਤੇ ਸੁਸਾਇਟੀ ਦੇ ਜਮ੍ਹਾਂਕਰਤਾਵਾਂ ਨਾਲ ਗੱਲ ਕਰਨ ਨੂੰ ਕਿਹਾ।