ਮਹਾਰਾਸ਼ਟਰ : ਨਾਂਦੇੜ ’ਚ ਅੰਬੇਡਕਰ ਜੈਯੰਤੀ ਮਨਾਉਣ ’ਤੇ ਦਲਿਤ ਨੌਜੁਆਨ ਦਾ ਕਤਲ, 7 ਗ੍ਰਿਫ਼ਤਾਰ
ਸ਼ਰਦ ਪਵਾਰ ਨੇ ਇਸ ਘਟਨਾ ਨੂੰ ਸੂਬੇ ਲਈ ਸ਼ਰਮ ਦੀ ਗੱਲ ਦਸਿਆ
Youth was attacked for Bhim Jayanti celebration
ਮੁੰਬਈ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ’ਚ ਡਾ. ਬੀ.ਆਰ. ਅੰਬੇਡਕਰ ਦੀ ਜੈਯੰਤੀ ਮਨਾਉਣ ’ਤੇ 24 ਵਰ੍ਹਿਆਂ ਦੇ ਇਕ ਦਲਿਤ ਨੌਜੁਆਨ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। ਇਸ ਮਾਮਲੇ ’ਚ ਸਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਾਂਦੇੜ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਘਟਨਾ ਦੋ ਦਿਨ ਪਹਿਲਾਂ ਬੋਂਦਰ ਹਵੇਲੀ ਪਿੰਡ ’ਚ ਵਾਪਰੀ ਸੀ। ਮ੍ਰਿਤਕ ਦੀ ਪਛਾਣ ਅਕਸ਼ੈ ਭਾਲੇਰਾਓ ਦੇ ਰੂਪ ‘ਚ ਹੋਈ ਹੈ।
ਅੰਬੇਡਕਰ ਜੈਯੰਤੀ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਅਧਿਕਾਰੀ ਨੇ ਕਿਹਾ ਕਿ ਆਈ.ਪੀ.ਸੀ਼ ਦੀਆਂ ਵੱਖੋ-ਵੱਖ ਧਾਰਾਵਾਂ ਤੋਂ ਇਲਾਵਾ ਐਸ.ਸੀ. ਅਤੇ ਐਸ.ਟੀ. (ਅਤਿਆਚਾਰ ਨਿਵਾਰਣ) ਐਕਟ ਹੇਠ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਐਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਇਸ ਘਟਨਾ ਨੂੰ ਸੂਬੇ ਲਈ ਸ਼ਰਮ ਦੀ ਗੱਲ ਦਸਿਆ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ।