ਕੇਂਦਰ ਨੇ ਮਣੀਪੁਰ ਹਿੰਸਾ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਬਣਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ ਅੰਦਰ ਹਿੰਸਾ ’ਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ

File photo of voilance in maniur

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਣੀਪੁਰ ’ਚ ਪਿੱਛੇ ਜਿਹੇ ਹੋਈ ਹਿੰਸਾ ਦੀ ਜਾਂਚ ਲਈ ਗੁਹਾਟੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਅਜੈ ਲਾਂਬਾ ਦੀ ਪ੍ਰਧਾਨਗੀ ’ਚ ਐਤਵਾਰ ਨੂੰ ਇਕ ਜਾਂਚ ਕਮਿਸ਼ਨ ਗਠਨ ਕੀਤਾ। ਸੂਬੇ ਅੰਦਰ ਹਿੰਸਾ ’ਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਨੋਟੀਫ਼ਿਕੇਸ਼ਨ ਅਨੁਸਾਰ, ਕਮਿਸ਼ਨ ਤਿੰਨ ਮਈ ਨੂੰ ਅਤੇ ਉਸ ਤੋਂ ਬਾਅਦ ਮਣੀਪੁਰ ’ਚ ਵੱਖੋ-ਵੱਖ ਫ਼ਰਕਿਆਂ ਦੇ ਮੈਂਬਰਾਂ ਦੀ ਨਿਸ਼ਾਨਾ ਬਣਾ ਕੇ ਕੀਤੀ ਹਿੰਸਾ ਅਤੇ ਦੰਗਿਆਂ ਦੇ ਕਾਰਨਾਂ ਅਤੇ ਪ੍ਰਸਾਰ ਬਾਬਤ ਜਾਂਚ ਕਰੇਗਾ। 

ਮੇਈਤੀ ਭਾਈਚਾਰੇ ਵਲੋਂ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਵਾਉਣ ਤੋਂ ਬਾਅਦ ਮਣੀਪੁਰ ’ਚ ਜਾਤੀ ਹਿੰਸਾ ਭੜਕ ਗਈ ਸੀ।