Lok Sabha Election Results 2024 : ਦੇਸ਼ 'ਚ 543 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ , 8360 ਉਮੀਦਵਾਰਾਂ ਦੀ ਕਿਮਸਤ ਦਾ ਹੋਵੇਗਾ ਫ਼ੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ,ਕੀ ਜਿੱਤ ਲਈ ਲਗਾਉਣਗੇ ਹੈਟ੍ਰਿਕ !

Lok Sabha Election Results 2024

Lok Sabha Election Results 2024 Live : ਲੋਕ ਸਭਾ ਦੀਆਂ 542 ਸੀਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ,ਜਦਕਿ ਇੱਕ ਸੀਟ ਦਾ ਨਤੀਜਾ ਪਹਿਲਾ ਹੀ ਐਲਾਨਿਆ ਗਿਆ ਸੀ। ਪਹਿਲੇ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ। ਅਗਲੇ ਦੋ ਘੰਟਿਆਂ ਵਿੱਚ ਨਵੀਂ ਸਰਕਾਰ ਦੀ ਸਥਿਤੀ ਲਗਭਗ ਸਪੱਸ਼ਟ ਹੋ ਸਕਦੀ ਹੈ।


ਸ਼ੁਰੂਆਤੀ ਰੁਝਾਨਾਂ ਵਿੱਚ NDA 108, I.N.D.I.A. 64 ਸੀਟਾਂ 'ਤੇ ਅੱਗੇ ਹੈ। ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਗੇ ਚੱਲ ਰਹੇ ਹਨ ,ਕੀ ਜਿੱਤ ਲਈ  ਹੈਟ੍ਰਿਕ ਲਗਾਉਣਗੇ !

ਚੋਣ ਕਮਿਸ਼ਨ ਨੇ 16 ਮਾਰਚ ਨੂੰ 7 ਗੇੜਾਂ ਵਿੱਚ 543 ਲੋਕ ਸਭਾ ਸੀਟਾਂ ਲਈ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਦੀ ਵਾਰਾਣਸੀ ਸਮੇਤ 57 ਸੀਟਾਂ 'ਤੇ 19 ਅਪ੍ਰੈਲ ਤੋਂ ਵੋਟਿੰਗ ਸ਼ੁਰੂ ਹੋਈ ਸੀ, ਜੋ 1 ਜੂਨ ਨੂੰ ਖਤਮ ਹੋ ਗਈ ਸੀ। 44 ਦਿਨਾਂ ਦੀ ਇਹ ਚੋਣ 1952 ਤੋਂ ਬਾਅਦ ਸਭ ਤੋਂ ਲੰਬੀ ਸੀ। ਇਹ 1952 ਵਿੱਚ 4 ਮਹੀਨੇ ਚੱਲੀ ਸੀ। ਪਹਿਲਾਂ ਇਹ ਆਮ ਤੌਰ 'ਤੇ 30 ਤੋਂ 40 ਦਿਨਾਂ ਵਿੱਚ ਖਤਮ ਹੋ ਜਾਂਦੀ ਸੀ।

ਵੱਖ -ਵੱਖ ਐਗਜ਼ਿਟ ਪੋਲਾਂ ਮੁਤਾਬਕ ਭਾਜਪਾ ਦੀ ਅਗਵਾਈ ਵਾਲੀ NDA ਨੂੰ ਜ਼ਬਰਦਸਤ ਬਹੁਮਤ ਮਿਲਣ ਦੀ ਸੰਭਾਵਨਾ ਹੈ। ਜੇਕਰ ਐਨਡੀਏ ਚੋਣਾਂ ਜਿੱਤ ਜਾਂਦੀ ਹੈ ਤਾਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਵਾਲੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੇ ਦੂਜੇ ਨੇਤਾ ਬਣ ਜਾਣਗੇ। ਫਿਲਹਾਲ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 543 ਸੀਟਾਂ 'ਤੇ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਇਕ ਪਾਸੇ ਭਾਜਪਾ ਵਲੋਂ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ 'ਇੰਡੀਆ ਗਠਜੋੜ' ਵਲੋਂ ਵੀ ਕੇਂਦਰ ਦੀ ਸੱਤਾ ਵਿਚ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਪਾਸੇ ਐਗਜ਼ਿਟ ਪੋਲ 'ਚ NDA ਨੂੰ ਲੀਡ ਮਿਲਦੀ ਨਜ਼ਰ ਆ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿਰੋਧੀ ਗਠਜੋੜ 'ਇੰਡੀਆ' ਨੇ 295 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਹੈ।