ਮੁੱਖ ਸਕੱਤਰ 'ਤੇ ਹਮਲਾ : ਕੇਜਰੀਵਾਲ ਦੇ ਨਿਜੀ ਸਕੱਤਰ ਕੋਲੋਂ ਪੁੱਛ-ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਸਕੱਤਰ 'ਤੇ ਫ਼ਰਵਰੀ ਵਿਚ ਹੋਏ ਕਥਿਤ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਜੀ ਸਕੱਤਰ ਅਤੇ ਲੋਕ ਨਿਰਮਾਣ ਵਿਭਾਗ....

Arvind Kejriwal

ਨਵੀਂ ਦਿੱਲੀ,  ਦਿੱਲੀ ਦੇ ਮੁੱਖ ਸਕੱਤਰ 'ਤੇ ਫ਼ਰਵਰੀ ਵਿਚ ਹੋਏ ਕਥਿਤ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਜੀ ਸਕੱਤਰ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਇੰਜੀਨੀਅਰ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਪੁਲਿਸ ਨੂੰ ਕੇਜਰੀਵਾਲ ਦੇ ਘਰ ਲੱਗੇ ਕੈਮਰਿਆਂ ਦੀ ਹਾਰਡ ਡਿਸਕ ਦੀ ਫ਼ਾਰੈਂਸਿਕ ਰੀਪੋਰਟ ਪਿਛਲੇ ਹਫ਼ਤੇ ਮਿਲ ਗਈ ਸੀ।

ਰੀਪੋਰਟ ਮੁਤਾਬਕ ਕਥਿਤ ਹਮਲੇ ਦੀ ਰਾਤ ਸੀਸੀਟੀਵੀ ਕੈਮਰਿਆਂ ਵਿਚ ਵਿਖਾਈ ਦੇ ਰਿਹਾ ਸਮਾਂ ਅਸਲ ਸਮੇਂ ਤੋਂ ਕਰੀਬ 40 ਮਿੰਟ ਪਿੱਛੇ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਰੀਪੋਰਟ 'ਤੇ ਗ਼ੌਰ ਕਰਨ ਮਗਰੋਂ ਉਨ੍ਹਾਂ ਕੇਜਰੀਵਾਲ ਦੇ ਨਿਜੀ ਸਕੱਤਰ ਵਿਭਵ ਕੁਮਾਰ ਅਤੇ ਇੰਜੀਨੀਅਰ ਨੂੰ ਤਲਬ ਕੀਤਾ। ਉਹ ਮੁੱਖ ਮੰਤਰੀ ਦੇ ਘਰ ਲੱਗੇ ਕੈਮਰਿਆਂ ਦੀ ਦੇਖਰੇਖ ਦਾ ਇੰਚਾਰਜ ਹੈ।

ਅਧਿਕਾਰੀ ਨੇ ਦਸਿਆ ਕਿ ਫ਼ਾਰੈਂਸਿਕ ਰੀਪੋਰਟ ਵਿਚ ਇਹ ਨਹੀਂ ਦਸਿਆ ਗਿਆ ਕਿ ਜਦ ਹਮਲਾ ਹੋਇਆ ਤਦ ਕੈਮਰਿਆਂ ਨਾਲ ਛੇੜਖ਼ਾਨੀ ਕੀਤੀ ਗਈ ਸੀ ਜਾਂ ਵਕਤ ਬਦਲਿਆ ਗਿਆ ਸੀ। ਕੁਮਾਰ ਕੋਲੋਂ ਅਪ੍ਰੈਲ ਵਿਚ ਵੀ ਪੁੱਛ-ਪੜਤਾਲ ਕੀਤੀ ਗਈ ਸੀ। ਪੁਲਿਸ ਨੇ ਕਿਹਾ ਸੀ ਕਿ ਘਟਨਾ ਸਮੇਂ ਮੁੱਖ ਮੰਤਰੀ ਮੌਜੂਦ ਸਨ। (ਏਜੰਸੀ)