ਮੰਦਸੌਰ ਬਲਾਤਕਾਰ ਕਾਂਡ : ਪੀੜਤ ਬੱਚੀ ਦੀ ਸਿਹਤ ਵਿਚ ਸੁਧਾਰ, ਨਿਜੀ ਵਾਰਡ ਵਿਚ ਭੇਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਸੱਤ ਸਾਲਾ ਸਕੂਲੀ ਵਿਦਿਆਰਥਣ ਦੀ ਸਿਹਤ ਵਿਚ ਵੱਡੇ ਸੁਧਾਰ ਮਗਰੋਂ ਉਸ ਨੂੰ ਆਈਸੀਯੂ ...

Dhansarsore rape case

ਇੰਦੌਰ, ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਸੱਤ ਸਾਲਾ ਸਕੂਲੀ ਵਿਦਿਆਰਥਣ ਦੀ ਸਿਹਤ ਵਿਚ ਵੱਡੇ ਸੁਧਾਰ ਮਗਰੋਂ ਉਸ ਨੂੰ ਆਈਸੀਯੂ ਵਿਚੋਂ ਨਿਜੀ ਵਾਰਡ ਵਿਚ ਤਬਦੀਲ ਕਰ ਦਿਤਾ ਗਿਆ ਹੈ। ਵਾਰਦਾਤ ਕਾਰਨ ਬੱਚੀ ਨੂੰ ਲੱਗੇ ਡੂੰਘੇ ਮਾਨਸਿਕ ਧੱਕੇ ਕਾਰਨ ਪ੍ਰਸ਼ਾਸਨ ਹਾਲੇ ਇਸ ਗੱਲ ਦੇ ਹੱਕ ਵਿਚ ਨਹੀਂ ਕਿ ਪੁਲਿਸ ਉਸ ਦਾ ਬਿਆਨ ਦਰਜ ਕਰੇ।

ਪੀੜਤ ਬੱਚੀ ਮੰਦਸੌਰ ਤੋਂ ਕਰੀਬ 200 ਕਿਲੋਮੀਟਰ ਦੌਰ ਇੰਦੌਰ ਦੇ ਐਮਵਾਈਐਚ ਵਿਚ 27 ਜੂਨ ਦੀ ਰਾਤ ਤੋਂ ਭਰਤੀ ਹੈ। ਡਾ. ਵੀ ਐਸ ਪਾਲ ਨੇ ਪੱਤਰਕਾਰਾਂ ਨੁੰ ਦਸਿਆ, 'ਪੀੜਤ ਬੱਚੀ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਸ ਨੂੰ ਨਿਜੀ ਵਾਰਡ ਵਿਚ ਭੇਜ ਦਿਤਾ ਗਿਆ ਹੈ। ਉਸ ਨੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖ਼ੁਰਾਕ ਲੈਣੀ ਸ਼ੁਰੂ ਕਰ ਦਿਤੀ ਹੈ। ਅਸੀਂ ਫ਼ਿਲਹਾਲ ਉਸ ਨੂੰ ਤਰਲ ਖ਼ੁਰਾਕ ਹੀ ਦੇ ਰਹੇ ਹਾਂ।' 

 ਉਨ੍ਹਾਂ ਦਸਿਆ ਕਿ ਬੱਚੀ ਐਮਵਾਈਐਚ ਦੇ ਨਿਜੀ ਵਾਰਡ ਵਿਚ ਖਿਡੌਣਿਆਂ ਨਾਲ ਖੇਡ ਰਹੀ ਹੈ ਅਤੇ ਅਪਣੇ ਮਾਪਿਆਂ ਨਾਲ ਗੱਲ ਕਰ ਰਹੀ ਹੈ। ਉਹ ਅਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਫ਼ੋਨ 'ਤੇ ਗੱਲ ਕਰ ਰਹੀ ਹੈ। ਉਧਰ, ਪੁਲਿਸ ਨੇ ਹਸਪਤਾਲ ਪ੍ਰਸ਼ਾਸਨ ਕੋਲੋਂ ਬੱਚੀ ਦਾ ਬਿਆਨ ਦਰਜ ਕਰਨ ਦੀ ਆਗਿਆ ਮੰਗੀ ਹੈ ਤਾਕਿ ਅਦਾਲਤ ਵਿਚ ਛੇਤੀ ਤੋਂ ਛੇਤੀ ਦੋਸ਼ ਪੱਤਰ ਦਾਖ਼ਲ ਕੀਤਾ ਜਾ ਸਕੇ। ਡਾ. ਪਾਲ ਨੇ ਦਸਿਆ

, 'ਉਸ ਦੀ ਮਾਨਸਿਕ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਰ ਮੇਰੀ ਰਾਹੇ ਵਿਚ ਬੱਚੀ ਹਾਲੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਥੋੜਾ ਹੋਰ ਸਮਾਂ ਲੱਗੇਗਾ। ਪੁਲਿਸ ਨੂੰ ਆਗਿਆ ਦੇਣ ਬਾਰੇ ਮੈਡੀਕਲ ਬੋਰਡ ਫ਼ੈਸਲਾ ਕਰੇਗਾ।' ਪਾਲ ਖ਼ੁਦ ਮਨੋਚਿਕਿਤਸਕ ਹੇ। ਉਨ੍ਹਾਂ ਦਸਆਿ ਕਿ ਹਪਸਤਾਲ ਤੋਂ ਬਾਹਰਲੇ ਮਨੋਚਿਕਿਤਸਕਾਂ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। (ਏਜੰਸੀ)