ਮੁੰਬਈ ਵਿਚ ਭਾਰੀ ਮੀਂਹ, ਪੁਲ ਢਹਿਆ, ਪੰਜ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਦੇ ਉਪਨਗਰ ਅੰਧੇਰੀ ਵਿਚ ਭਾਰੀ ਮੀਂਹ ਕਾਰਨ ਰੋਡ ਓਵਰਬ੍ਰਿਜ ਦਾ ਹਿੱਸਾ ਢਹਿ ਗਿਆ ਜਿਸ ਕਾਰਨ ਲੰਮੀ ਦੂਰੀ ਦੀਆਂ ਰੇਲ ਗੱਡੀਆਂ ਸਮੇਤ ਟਰੇਨ ਸੇਵਾਵਾਂ...

Bridge Fallen in Mumbai

ਮੁੰਬਈ, ਮੁੰਬਈ ਦੇ ਉਪਨਗਰ ਅੰਧੇਰੀ ਵਿਚ ਭਾਰੀ ਮੀਂਹ ਕਾਰਨ ਰੋਡ ਓਵਰਬ੍ਰਿਜ ਦਾ ਹਿੱਸਾ ਢਹਿ ਗਿਆ ਜਿਸ ਕਾਰਨ ਲੰਮੀ ਦੂਰੀ ਦੀਆਂ ਰੇਲ ਗੱਡੀਆਂ ਸਮੇਤ ਟਰੇਨ ਸੇਵਾਵਾਂ ਪ੍ਰਭਾਵਤ ਹੋਈਆਂ। ਇਸ ਘਟਨਾ ਵਿਚ ਪੰਜ ਜਣੇ ਜ਼ਖ਼ਮੀ ਵੀ ਹੋਏ ਹਨ। ਸਵੇਰੇ ਕਰੀਬ ਸੱਤ ਵਜੇ ਵਾਪਰੀ ਇਸ ਘਟਨਾ ਵਿਚ ਦੋ ਪੰਜ ਜ਼ਖ਼ਮੀ ਹੋ ਗਏ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦਸਿਆ ਕਿ 1971 ਵਿਚ ਬਣੇ ਗੋਖਲੇ ਰੋਡ ਓਵਰਬ੍ਰਿਜ ਦਾ ਹਿੱਸਾ ਢਹਿ ਗਿਆ। ਲਗਾਤਾਰ ਮੀਂਹ ਪੈਣ ਨਾਲ ਪੁਲ ਵਿਚ ਦਰਾੜ ਪੈ ਗਈ। ਉਸ ਸਮੇਂ ਥਲਿਉਂ ਕੋਈ ਟਰੇਨ ਨਹੀਂ ਲੰਘ ਰਹੀ ਸੀ। 

ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਆਮ ਜੀਵਨ 'ਤੇ ਭਾਰੀ ਅਸਰ ਪਿਆ ਹੈ। ਖ਼ਰਾਬ ਮੌਸਮ ਕਾਰਨ ਕੁੱਝ ਉਡਾਣਾਂ ਦਾ ਰਾਹ ਬਦਲ ਕੇ ਆਸਪਾਸ ਦੇ ਹਵਾਈ ਅੱÎਡਿਆਂ ਵਿਚ ਭੇਜਿਆ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੁੰਬਈ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਦਾ ਅਨੁਮਾਨ ਲਾਇਆ ਹੈ।

ਭਾਰਤੀ ਮੀਂਹ ਕਾਰਨ ਪਰੇਲ ਟੀਟੀ, ਨਹਿਰੂ ਨਗਰ, ਕੁਰਲਾ, ਵਡਾਲਾ, ਧਾਰਾਵੀ, ਅੰਧੇਰੀ ਅਤੇ ਮੁਲੰਡ ਦੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਅਧਿਕਾਰੀਆਂ  ਮੁਤਾਬਕ ਕਲਿਨਾ ਲਾਗੇ ਉਪਰ ਲੱਗੀ ਰੇਲਿੰਗ ਨਾਲ ਸ਼ਹਿਰ ਦੀ ਡਬਲ ਡੈਕਰ ਬੱਸ ਟਕਰਾ ਗਈ ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਮੁੰਬਈ ਹਵਾਈ ਅੱਡੇ ਦੇ ਬੁਲਾਰੇ ਨੇ ਦਸਿਆ ਕਿ ਕਿਸੇ ਵੀ ਉਡਾਨ ਨੂੰ ਰੱਦ ਨਹੀਂ ਕੀਤਾ ਗਿਆ ਪਰ ਚਾਰ ਉਡਾਣਾ ਦਾ ਰਾਹ ਬਦਲਿਆ ਗਿਆ ਹੈ। (ਏਜੰਸੀ)