ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ, ਮੁਲਜ਼ਮ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਪੁਰ ਦੇ ਕਾਨੋਤਾ ਥਾਣਾ ਇਲਾਕੇ ਵਿਚ ਘਰ ਦੇ ਬਾਹਰ ਖੇਡ ਰਹੀ ਤਿੰਨ ਸਾਲ ਦੀ ਬੱਚੀ ਨਾਲ ਕਲ ਰਾਤ ਗੁਆਂਢ ਵਿਚ ਰਹਿਣ ਵਾਲੇ 20 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ...

3 year old girl get Raped

ਜੈਪੁਰ,ਜੈਪੁਰ ਦੇ ਕਾਨੋਤਾ ਥਾਣਾ ਇਲਾਕੇ ਵਿਚ ਘਰ ਦੇ ਬਾਹਰ ਖੇਡ ਰਹੀ ਤਿੰਨ ਸਾਲ ਦੀ ਬੱਚੀ ਨਾਲ ਕਲ ਰਾਤ ਗੁਆਂਢ ਵਿਚ ਰਹਿਣ ਵਾਲੇ 20 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਅਤੇ ਫ਼ਰਾਰ ਹੋ ਗਿਆ। ਪੁਲਿਸ ਅਧਿਕਾਰੀ ਗੌਰੀ ਸ਼ੰਕਰ ਨੇ ਦਸਿਆ ਕਿ ਮਾਲਪੁਰਾ ਚੌਕ ਵਾਸੀ ਬੱਚੀ ਕਲ ਰਾਤ ਘਰ ਦੇ ਬਾਹਰ ਹੋਰ ਬੱਚਿਆਂ ਨਾਲ ਖੇਡ ਰਹੀ ਸੀ।

ਇਸੇ ਦੌਰਾਨ ਗੁਆਂਢੀ ਨੌਜਵਾਨ ਪਵਨ ਰੈਗਰ ਨੇ ਬੱਚੀ ਨੂੰ ਸੁਨਸਾਨ ਇਲਾਕੇ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਫ਼ਰਾਰ ਹੋ ਗਿਆ। ਉੁਨ੍ਹਾਂ ਦਸਿਆ ਕਿ ਬੱਚੀ ਦੇ ਰੌਲਾ ਪਾਉਣ 'ਤੇ ਮਾਤਾ ਪਿਤਾ ਉਥੇ ਪਹੁੰਚੇ ਅਤੇ ਉਨ੍ਹਾਂ ਬੱਚੀ ਨੂੰ ਜ਼ਖ਼ਮੀ ਹਾਲਤ ਵਿਚ ਜੈਪੁਰ ਦੇ ਜੇ ਕੇ ਜੈਨ ਹਸਪਤਾਲ ਪਹੁੰਚਾਇਆ। ਉਨ੍ਹਾਂ ਦਸਿਆ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪਵਨ ਰੈਗਰ ਵਿਰੁਧ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਤਲਾਸ਼ੀ ਲਈ ਪੁਲਿਸ ਪਾਰਟੀ ਵੱਖ ਵੱਖ ਥਾਵਾਂ 'ਤੇ ਭੇਜੀ ਗਈ ਹੈ। ਡਾਕਟਰਾਂ ਨੇ ਦਸਿਆ ਕਿ ਪੀੜਤ ਦੀ ਹਾਲਤ ਸਥਿਰ ਹੈ ਅਤੇ ਫ਼ਿਲਹਾਲ ਕਿਸੇ ਤਰ੍ਹਾਂ ਦੇ ਆਪਰੇਸ਼ਨ ਦੀ ਲੋੜ ਨਹੀਂ ਹੈ। (ਏਜੰਸੀ)