ਯੂਪੀ ਦੇ ਮਦਰੱਸਿਆਂ ਵਿਚ ਯੋਗੀ ਸਰਕਾਰ ਦੇ ਡਰੈੱਸ ਕੋਡ ਦੇ ਫ਼ੈਸਲੇ ਖ਼ਿਲਾਫ਼ ਮੁਸਲਿਮ ਧਰਮ ਗੁਰੂ
ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆਂ ਵਿਚ ਬੱਚਿਆਂ ਲਈ ਡਰੈੱਸ ਕੋਡ ਲਾਗੂ ਕਰਨ ਦੇ ਯੋਗੀ ਸਰਕਾਰ ਦੇ ਫੈਸਲੇ ਦਾ ਮੁਸਲਿਮ ਧਰਮ ਗੁਰੂਆਂ
Yogi govt moots new dress code for madrasa students
ਲਖਨਊ, ਉੱਤਰ ਪ੍ਰਦੇਸ਼ ਦੇ ਸਾਰੇ ਮਦਰੱਸਿਆਂ ਵਿਚ ਬੱਚਿਆਂ ਲਈ ਡਰੈੱਸ ਕੋਡ ਲਾਗੂ ਕਰਨ ਦੇ ਯੋਗੀ ਸਰਕਾਰ ਦੇ ਫੈਸਲੇ ਦਾ ਮੁਸਲਿਮ ਧਰਮ ਗੁਰੂਆਂ ਨੇ ਵਿਰੋਧ ਕੀਤਾ ਹੈ। ਮੁਸਲਮਾਨ ਧਰਮ ਗੁਰੂ ਸੁਫਿਆਨ ਨਿਜਾਮੀ ਦਾ ਕਹਿਣਾ ਹੈ ਕਿ ਸਾਰੇ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿਚ ਡਰੈੱਸ ਕੋਡ ਦਾ ਫੈਸਲਾ ਸੰਸਥਾ ਦੀ ਮੈਨੇਜਿੰਗ ਕਮੇਟੀ ਕਰਦੀ ਹੈ, ਅਜਿਹੇ ਵਿਚ ਮਦਰੱਸਿਆਂ ਦੇ ਨਾਲ ਇਹ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕੇ ਆਖ਼ਿਰ ਕਿਉਂ ਧਾਰਮਿਕ ਅਸਥਾਨਾਂ ਦੇ ਅੰਦਰ ਡਰੈੱਸ ਕੋਡ ਦਾ ਫੈਸਲਾ ਲਿਆ ਜਾ ਰਿਹਾ ਹੈ ਅਤੇ ਸਰਕਾਰ ਕਿਉਂ ਇਸ ਕਿਸਮ ਦੇ ਫ਼ੈਸਲੇ ਲੈ ਰਹੀ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।