ਆਈਐਮਐਫ਼ ਨੇ ਪਾਕਿਸਤਾਨ ਲਈ ਛੇ ਅਰਬ ਡਾਲਰ ਦੇ ਕਰਜ਼ ਨੂੰ ਦਿੱਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਮਰਾਨ ਖਾਨ ਦੀ ਸਰਕਾਰ ਦੇ ਪਦ ਸੰਭਾਲਣ ਤੋਂ ਬਾਅਦ ਬੇਲਆਊਟ ਪੈਕੇਜ ਲਈ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਅਗਸਤ 2018 ਵਿਚ ਆਈਐਮਐਫ ਨਾਲ ਸੰਪਰਕ ਕੀਤਾ ਸੀ

Imran Khan

ਲਾਹੌਰ- ਆਈਐਮਐਫ਼ ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਤਿੰਨ ਸਾਲ ਦੇ ਲਈ 6 ਅਰਬ ਡਾਲਰ ਦੇ ਕਰਜ ਦੀ ਮਨਜ਼ੂਰੀ ਦੇ ਦਿੱਤੀ ਹੈ ਪਾਕਿਸਤਾਨ ਦੀ ਕਮਜ਼ੋਰ ਅਰਥਵਿਵਸਥਾ ਨੂੰ ਲਾਈਨ ਤੇ ਲਿਆਉਣ ਲਈ ਅਤੇ ਲੋਕਾਂ ਦੀ ਜੀਵਨ ਦਸ਼ਾ ਨੂੰ ਸੁਧਾਰਨ ਦੇ ਮਕਸਦ ਦੌਰਾਨ ਇਹ ਕਰਜ ਮਨਜ਼ੂੂਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਸਰਕਾਰ ਦੇ ਪਦ ਸੰਭਾਲਣ ਤੋਂ ਬਾਅਦ ਬੇਲਆਊਟ ਪੈਕੇਜ ਲਈ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਅਗਸਤ 2018 ਵਿਚ ਆਈਐਮਐਫ ਨਾਲ ਸੰਪਰਕ ਕੀਤਾ ਸੀ। ਆਈਐਮਐਫ ਦੇ ਬੁਲਾਰੇ ਗੇਰੀ ਰਾਈਸ ਨੇ ਟਵੀਟ ਕਰ ਕੇ ਕਿਹਾ ਕਿ ਆਈਐਮਐਫ ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਦੀ ਆਰਥਿਕ ਯੋਜਨਾ ਨੂੰ ਮਦਦ ਦੇਣ ਲਈ ਤਿੰਨ ਸਾਲ ਲਈ ਛੇ ਅਰਬ ਡਾਲਰ ਦੇ ਕਰਜ ਦੀ ਮੰਜੂਰੀ ਦਿੱਤੀ ਹੈ। ਇਹ ਕਰਜ਼ ਦੇਸ਼ ਦੀ ਅਪਥਵਿਵਸਥਾ ਨੂੰ ਠੀਕ ਕਰਨ ਅਤੇ ਜੀਵਨ ਦਸ਼ਾ ਨੂੰ ਬਿਹਤਰ ਕਰਨ ਦੇ ਮਕਸਦ ਨਾਲ ਦਿੱਤਾ ਗਿਆ ਹੈ।