ਕੋਰੋਨਾ ਕਾਰਨ ਡਾਕਟਰ ਸਿਰਫ਼ 50 ਰੁਪਏ ’ਚ ਕਰਦੈ ਡਾਇਲਿਸਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ 25 ਮਾਰਚ ਨੂੰ ਲਾਗੂ ਕੀਤੇ ਤਾਲਾਬੰਦੀ ਤੋਂ ਬਾਅਦ ਦਿਲ ਅਤੇ ਗੁਰਦੇ ਦੀਆਂ ਬਿਮਾਰੀਆਂ ਨਾਲ ਸਬੰਧਤ ਸਾਰੇ ਮਰੀਜ਼ਾਂ ਨੂੰ

File Photo

ਕੋਲਕਾਤਾ, 3 ਜੁਲਾਈ : ਦੇਸ਼ ਭਰ ਵਿਚ 25 ਮਾਰਚ ਨੂੰ ਲਾਗੂ ਕੀਤੇ ਤਾਲਾਬੰਦੀ ਤੋਂ ਬਾਅਦ ਦਿਲ ਅਤੇ ਗੁਰਦੇ ਦੀਆਂ ਬਿਮਾਰੀਆਂ ਨਾਲ ਸਬੰਧਤ ਸਾਰੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਜਾਂਚ ਜਾਂ ਡਾਇਲਿਸਿਸ ਦਾ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ ਜਦਕਿ ਕੋਲਕਾਤਾ ਵਿਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ ਇਕ ਆਗੂ ਅਤੇ ਡਾਕਟਰ ਸਿਰਫ਼ 50 ਰੁਪਏ ਵਿਚ ਡਾਇਲਿਸਿਸ ਕਰ ਕੇ ਸੁਰਖ਼ੀਆਂ ਵਿਚ ਹਨ।
ਇਸ ਡਾਕਟਰ ਦਾ ਨਾਮ ਫ਼ਵਾਦ ਹਲੀਮ ਹੈ। ਉਹ 49 ਸਾਲਾਂ ਦਾ ਹੈ।

ਜੋ ਕੋਲਕਾਤਾ ਦੇ ਪਾਰਕ ਸਟ੍ਰੀਟ ਖੇਤਰ ਵਿਚ ਇਕ ਛੋਟਾ ਜਿਹਾ ਹਸਪਤਾਲ ਚਲਾਉਂਦਾ ਹੈ। ਉਸ ਦਾ ਕੇਂਦਰ ਕੋਲਕਾਤਾ ਹੈਲਥ ਰੈਜ਼ੋਲੂਸ਼ਨ, ਇਕ ਐਨ.ਜੀ.ਓ. ਅਧੀਨ ਚਲਦਾ ਹੈ। ਉਹ ਇਸ ਨੂੰ 60 ਲੋਕਾਂ ਦੁਆਰਾ ਚਲਾਉਂਦੇ ਹਨ, ਜਿਸ ਵਿਚ ਕੱੁਝ ਉਨ੍ਹਾਂ ਦੇ ਦੋਸਤ ਅਤੇ ਕੱੁਝ ਰਿਸ਼ਤੇਦਾਰ ਹਨ। ਡਾ. ਫ਼ਵਾਦ ਹਲੀਮ ਪਿਛਲੇ ਸਾਲ ਸੀਪੀਐਮ ਦੀ ਟਿਕਟ ’ਤੇ ਲੋਕ ਸਭਾ ਚੋਣਾਂ ਲੜ ਚੁੱਕੇ ਹਨ। ਉਹ ਸੀ ਪੀ ਆਈ (ਐਮ) ਦਾ ਸਰਗਰਮ ਆਗੂ ਹੈ। ਇਸ ਤੋਂ ਇਲਾਵਾ, ਉਹ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਅਬਦੁੱਲ ਹਲੀਮ ਦਾ ਬੇਟਾ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਜਮੀਰੂਦੀਨ ਸ਼ਾਹ ਦਾ ਜਵਾਈ ਹਨ।

ਸਾਲ 2008 ਵਿਚ ਅਪਣੇ ਦੋਸਤਾਂ ਅਤੇ ਪਰਵਾਰ ਦੇ ਸਹਿਯੋਗ ਨਾਲ ਸਵਾਸਥਿਆ ਸੰਕਲਪ ਨਾਮਕ ਇਕ ਹਸਪਤਾਲ ਗ਼ਰੀਬ ਵਰਗ ਦੇ ਇਲਾਜ ਲਈ ਖੋਲਿ੍ਹਆ ਗਿਆ। ਉਂਜ ਇਥੇ ਡਾਇਲਸਿਸ ਮੁੱਖ ਤੌਰ ’ਤੇ ਕੀਤੀ ਜਾਂਦੀ ਹੈ। ਪਹਿਲਾਂ ਡਾਇਲਿਸਿਸ ਦੀ ਕੀਮਤ 500 ਰੁਪਏ ਸੀ ਪਰ ਹੌਲੀ ਹੌਲੀ ਉਸ ਦੇ ਹਸਪਤਾਲ ਨੇ ਇਹ ਖ਼ਰਚੇ ਘਟਾ ਦਿਤੇ ਤੇ ਰੇਟ 350 ਰੁਪਏ ਤਕ ਆ ਗਿਆ।

ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ, ਉਸ ਦਾ ਹਸਪਤਾਲ ਡਾਇਲਿਸਿਸ ਮਰੀਜ਼ਾਂ ਤੋਂ ਉਹੀ ਫੀਸ ਲੈਂਦਾ ਸੀ ਪਰ 26 ਮਾਰਚ ਤੋਂ ਡਾਕਟਰ ਹਲੀਮ ਨੇ ਸਿਰਫ਼ 50 ਰੁਪਏ ਲੈਣ ਦਾ ਫ਼ੈਸਲਾ ਕੀਤਾ। ਇੰਨੇ ਘੱਟ ਖ਼ਰਚੇ ਤੇ ਡਾਇਲਿਸਿਸ ਕਰਨ ਦਾ ਕਾਰਨ ਦਸਦੇ ਹੋਏ ਡਾਕਟਰ ਹਲੀਮ ਨੇ ਇੰਟਰਵਿਊ ਵਿਚ ਕਿਹਾ, ਕੋਰੋਨਾ ਕਾਰਨ ਹੋਏ ਤਾਲਾਬੰਦੀ ਕਾਰਨ ਮਰੀਜ਼ ਅਤੇ ਪਰਵਾਰ ਮੁਸ਼ਕਲ ਵਿਚ ਫਸ ਗਏ। ਉਸ ਦੇ ਸਾਹਮਣੇ ਵਿੱਤੀ ਅਤੇ ਹੋਰ ਮੁਸ਼ਕਲਾਂ ਵੀ ਵਧੀਆਂ, ਇਸ ਲਈ ਉਸ ਨੇ ਡਾਇਲਸਿਸ ਦੀ ਲਾਗਤ ਨੂੰ ਸਿਰਫ਼ 50 ਰੁਪਏ ਕਰਨ ਦਾ ਫ਼ੈਸਲਾ ਕੀਤਾ।   (ਏਜੰਸੀ)