ਭਾਜਪਾ ਸੰਸਦ ਮੈਂਬਰ ਲਾਕੇਟ ਚੈਟਰਜੀ ਦਾ ਕੋਰੋਨਾ ਟੈਸਟ ਆਇਆ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਸੰਸਦ ਮੈਂਬਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਲਾਕੇਟ ਚੈਟਰਜੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।

BJP MP Locket Chatterjee's corona test came back positive

ਕੋਲਕਾਤਾ, 3 ਜੁਲਾਈ : ਭਾਜਪਾ ਸੰਸਦ ਮੈਂਬਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਲਾਕੇਟ ਚੈਟਰਜੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਲਾਕੇਟ ਚੈਟਰਜੀ ਨੇ ਖ਼ੁਦ ਟਵੀਟ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਲਾਕੇਟ ਚੈਟਰਜੀ ਨੇ ਟਵੀਟ ਕੀਤਾ ਕਿ ਅੱਜ ਸਵੇਰੇ ਮੇਰਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੈਨੂੰ ਹਲਕਾ ਬੁਖ਼ਾਰ ਹੈ ਅਤੇ ਮੈਂ ਪਿਛਲੇ ਇਕ ਹਫ਼ਤੇ ਤੋਂ ਸੈਲਫ਼ ਆਈਸੋਲੇਸ਼ਨ ’ਚ ਸੀ। ਮੈਂ ਫ਼ਿਲਹਾਲ ਠੀਕ ਹਾਂ ਅਤੇ ਅੱਗੇ ਵੀ ਪੋਸਟ ਰਾਹੀਂ ਸਾਰਿਆਂ ਨੂੰ ਸਿਹਤ ਦੀ ਜਾਣਕਾਰੀ ਦਿੰਦੀ ਰਹਾਂਗੀ।

ਉਥੇ ਹੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ। ਇਸ ’ਚ ਭਾਜਪਾ ਸੰਸਦ ਮੈਂਬਰ ਸੁਨੀਲ ਸੋਨੀ ਦੇ ਪੀ.ਐਸ.ਓ. ਵੀ ਸ਼ਾਮਲ ਹੈ। ਸੰਸਦ ਮੈਂਬਰ ਦੇ ਪੀ.ਐਸ.ਓ. ਦੇ ਕੋਰੋਨਾ ਇਨਫ਼ੈਕਟਡ ਹੋਣ ਦੀ ਖ਼ਬਰ ਮਿਲਦੇ ਹੀ ਸੁਨੀਲ ਸੋਨੀ ਨੇ ਖ਼ੁਦ ਨੂੰ ਪਰਵਾਰ ਨਾਲ ਘਰ ’ਚ ਕੁਆਰੰਟੀਨ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਘਰ ਨੂੰ ਸੈਨੇਟਾਈਜ ਕੀਤਾ ਜਾ ਰਿਹਾ ਹੈ।                                               (ਏਜੰਸੀ)