10 ਜੁਲਾਈ ਤੱਕ ਖ੍ਰੀਦ ਸਕਦੋ ਹੋ ਸਸਤਾ ਸੋਨਾ, ਮੋਦੀ ਸਰਕਾਰ ਦੇ ਰਹੀ ਹੈ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਸਸਤਾ ਸੋਨਾ ਖ੍ਰਦਣਾ ਚਹਾਉਂਦੇ ਹੋ ਤਾਂ ਸਰਕਾਰ ਤੁਹਾਡੇ ਲਈ ਇਕ ਸਸਤੀ ਸਕੀਮ ਲੈਕੇ ਆ ਰਹੀ ਹੈ

Photo

ਨਵੀਂ ਦਿੱਲੀ : ਜੇਕਰ ਤੁਸੀਂ ਸਸਤਾ ਸੋਨਾ ਖ੍ਰਦਣਾ ਚਹਾਉਂਦੇ ਹੋ ਤਾਂ ਸਰਕਾਰ ਤੁਹਾਡੇ ਲਈ ਇਕ ਸਸਤੀ ਸਕੀਮ ਲੈਕੇ ਆ ਰਹੀ ਹੈ ਜਿਸ ਦੇ ਤਹਿਤ ਸਰਕਾਰ ਸਵਰਨ ਗੋਲਡ ਸਕੀਮ ਲਿਆ ਰਹੀ ਹੈ। ਇਸ ਤਰੀਕੇ ਨਾਲ ਤੁਸੀਂ ਸੋਨੋ ਨੂੰ ਇਕ ਬਾਂਡ ਦੇ ਤਰੀਕੇ ਨਾਲ ਖ੍ਰੀਦ ਸਕਦੇ ਹੋ। ਇਸ ਸੋਨੇ ਦੀ ਕੀਮਤ 4,852 ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। ਜੋ ਕਿ ਬਜ਼ਾਰ ਦੇ ਮੁੱਲ ਤੋ ਕਾਫੀ ਸਸਤਾ ਹੈ।

ਦੱਸ ਦੱਈਏ ਕਿ ਬਜ਼ਾਰ ਵਿਚ ਸੋਨੇ ਦੀ ਕੀਮਤ 50 ਹਜ਼ਾਰ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ ਜਿਹੜੇ ਆਨਲਾਈਨ ਅਰਜ਼ੀ ਦੇਣਗੇ ਅਤੇ ਡਿਜ਼ੀਟਲ ਤਰੀਕੇ ਨਾਲ ਭੁਗਤਾਨ ਕਰਨਗੇ। ਅਜਿਹੇ ਲੋਕਾਂ ਦੇ ਲਈ ਬਾਂਡ ਦੀ ਕੀਮਤ 4,802 ਪ੍ਰਤੀ ਗ੍ਰਾਮ ਹੋਵੇਗੀ। ਕੇਂਦਰੀ ਰਿਜਰਵ ਬੈਂਕ ਦੇ ਵੱਲੋਂ ਅਪ੍ਰੈਲ ਦੇ ਵਿਚ ਇਹ ਘੋਸ਼ਣਾ ਕੀਤੀ ਗਈ ਸੀ,

ਕਿ ਸਰਕਾਰ ਅਪ੍ਰੈਲ 2020 ਤੋਂ ਸਤੰਬਰ ਤੱਕ ਛੇ ਕਿਸ਼ਤਾਂ ਵਿਚ ਇਸ ਕਿਸ਼ਤ ਨੂੰ ਜ਼ਾਰੀ ਕਰੇਗੀ।  ਮਤਲਬ ਕਿ ਤੁਸੀ ਸਤੰਬਰ ਤੱਕ ਹਰ ਮਹੀਨੇ ਡਿਜ਼ੀਟਲ ਤਰੀਕੇ ਨਾਲ ਬਾਂਡ ਦੇ ਤੌਰ ਤੇ ਸੋਨੇ ਦੀ ਖ੍ਰਦਦਾਰੀ ਕਰ ਸਕੋਂਗੇ।  ਪਹਿਲਾਂ, ਇਸ ਬਾਂਡ ਦੀ ਕੀਮਤ 8 ਤੋਂ 12 ਜੂਨ ਦੇ ਵਿਚਕਾਰ ਗਾਹਕੀ ਲਈ 4,677 ਰੁਪਏ ਪ੍ਰਤੀ ਗ੍ਰਾਮ ਸੀ. ਇਹ ਬਾਂਡ ਘੱਟੋ ਘੱਟ ਇਕ ਗ੍ਰਾਮ ਅਤੇ ਵੱਧ ਤੋਂ ਵੱਧ 4 ਕਿਲੋਗ੍ਰਾਮ ਲਈ ਖਰੀਦਿਆ ਜਾ ਸਕਦਾ ਹੈ।

ਦੱਸ ਦੱਈਏ ਕਿ ਇਸ ਬਾਂਡ ਦੀ ਮਿਆਦ 8 ਸਾਲ ਦੇ ਲਈ ਹੈ। ਇਸ ਦੇ ਪੰਜਵੇਂ ਸਾਲ ਦੇ ਬਆਦ ਵਿਆਜ ਭੁਗਤਾਨ ਦੀ ਤਰੀਖ ਤੇ ਬਾਹਰ ਕੱਡਣ ਦਾ ਵਿਕੱਲਪ ਵੀ ਮੌਜੂਦ ਹੈ। ਇਸ ਸੋਨੇ ਦੇ ਬਾਂਡ ਦੀ ਵਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ, ਨਾਮਜ਼ਦ ਡਾਕਘਰਾਂ ਅਤੇ ਐਨਐਸਈ, ਬੀਐਸਈ ਦੁਆਰਾ ਕੀਤੀ ਜਾਏਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।