ਧਾਰਾ 370 ਦੇ ਖ਼ਾਤਮੇ, ਨੋਟਬੰਦੀ ਜਿਹੇ ਫ਼ੈਸਲਿਆਂ ਨਾਲ ਵੀ ਵਾਦੀ ਦੀ ਹਾਲਤ ਨਹੀਂ ਬਦਲੀ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨੇ ਕਿਹਾ ਕਿ ਨੋਟਬੰਦੀ ਕਰਨ, ਧਾਰਾ 370 ਹਟਾਉਣ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਨਾਲ ਜੰਮੂ

Shiv Sena

ਮੁੰਬਈ, 3 ਜੁਲਾਈ : ਸ਼ਿਵ ਸੈਨਾ ਨੇ ਕਿਹਾ ਕਿ ਨੋਟਬੰਦੀ ਕਰਨ, ਧਾਰਾ 370 ਹਟਾਉਣ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਨਾਲ ਜੰਮੂ ਕਸ਼ਮੀਰ ਵਿਚ ਸੁਰੱਖਿਆ ਹਾਲਾਤ ਵਿਚ ਕੋਈ ਸੁਧਾਰ ਨਹੀਂ ਹੋਇਆ। ਭਾਜਪਾ ਦੀ ਭਾਈਵਾਲ ਰਹੀ ਸ਼ਿਵ ਸੈਨਾ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਜਦ ਕੇਂਦਰ ਵਿਚ ‘ਮਜ਼ਬੂਤ’ ਸਰਕਾਰ ਹੈ ਤਾਂ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸ਼ਾਂਤੀ ਕਿਉਂ ਨਹੀਂ ਹੈ?

ਪਾਰਟੀ ਨੇ ਕਿਹਾ ਕਿ ਕੇਂਦਰ ਦੇ ਕਥਿਤ ਵੱਡੇ ਫ਼ੈਸਲਿਆਂ ਨਾਲ ਵੀ ਵਾਦੀ ਵਿਚ ਹਾਲਾਤ ਜਿਉਂ ਦੇ ਤਿਉਂ ਹਨ। ਸ਼ਿਵ ਸੈਨਾ ਦੇ ਅਖ਼ਬਾਰ ਵਿਚ ਲਿਖਿਆ ਗਿਆ ਹੈ ਕਿ ਸੜਕਾਂ ’ਤੇ ਹਰ ਰੋਜ਼ ਖ਼ੂਨ ਵਹਿ ਰਿਹਾ ਹੈ ਅਤੇ ਨਿਰਦੋਸ਼ ਲੋਕਾਂ ਦੀ ਜਾਨ ਜਾ ਰਹੀ ਹੈ। ਨੋਟਬੰਦੀ ਦੇ ਬਾਵਜੂਦ ਅਤਿਵਾਦੀ ਗਤੀਵਿਧੀਆਂ ਅਤੇ ਫ਼ਰਜ਼ੀ ਨੋਟਾਂ ਦੇ ਪਸਾਰੇ ਤੋਂ ਕੋਈ ਰਾਹਤ ਨਹੀਂ ਮਿਲੀ। ਵਾਦੀ ਵਿਚ ਹੋਏ ਤਾਜ਼ਾ ਮੁਕਾਬਲੇ ਵਿਚ ਮਾਰੇ ਗਏ ਬਜ਼ੁਰਗ ਦੇ ਤਿੰਨ ਸਾਲਾ ਬੱਚੇ ਦੇ ਅਪਣੇ ਦਾਦੇ ਦੀ ਲਾਸ਼ ’ਤੇ ਬੈਠੇ ਹੋਣ ਦੀਆਂ ਤਸਵੀਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। 

ਸੰਪਾਦਕੀ ਵਿਚ ਲਿਖਿਆ ਗਿਆ, ‘ਛੋਟਾ ਬੱਚਿਆ ਭੱਜਿਆਂ ਨਹੀਂ ਸਗੋਂ ਅਪਣੇ ਦਾਦੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੱਝ ਕੇਂਦਰੀ ਮੰਤਰੀਆਂ ਨੇ ਅਪਣੇ ਟਵਿਟਰ ’ਤੇ ਪੋਸਟ ਪਾਈ ਸੀ। ਇਨ੍ਹਾਂ ਮੰਤਰੀਆਂ ਨੂੰ ਸਮਝਣਾ ਚਾਹੀਦਾ ਹੈÎ ਕਿ ਇਹ ਤਸਵੀਰ ਕੇਂਦਰ 
ਸਰਕਾਰ ਦੀ ਨਾਕਾਮੀ ਸਾਬਤ ਕਰ ਸਕਦੀ ਹੈ। ਆਖ਼ਰ ਘਾਟੀ ਵਿਚ ਹਾਲਾਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।’                (ਏਜੰਸੀ)