15 ਅਗਸਤ ਨੂੰ ਲਾਂਚ ਹੋਣ ਵਾਲੇ ਸਵਦੇਸ਼ੀ ਟੀਕੇ ‘ਤੇ ਕਿਉਂ ਸ਼ੱਕ ਜਤਾ ਰਹੇ ਮਾਹਰ ?

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਜੂਦਾ ਸਮੇਂ ਵਿਚ ਕਲੀਨਿਕਲ ਪਰੀਖਣ ਲਈ 12 ਸਥਾਨਾਂ ਦੀ ਪਛਾਣ ਕੀਤੀ ਗਈ ਹੈ

Corona virus

ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕੋਰੋਨਾ ਵਾਇਰਸ ਦੇ ਸਵਦੇਸ਼ੀ ਟੀਕੇ ਨੂੰ ਡਾਕਟਰੀ ਵਰਤੋਂ ਲਈ 15 ਅਗਸਤ ਤੱਕ ਉਪਲਬਧ ਕਰਵਾਉਣ ਦੇ ਮਕਸਦ ਨਾਲ ਚੌਣਵੀਆਂ ਮੈਡੀਕਲ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਭਾਰਤ ਬਾਇਓਟੈੱਕ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਜਾ ਰਹੇ ਸੰਭਾਵਿਕ ਟੀਕੇ ‘ਕੋਵੈਕਸੀਨ’ ਨੂੰ ਪਰੀਖਣ ਲਈ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ।

ਮੌਜੂਦਾ ਸਮੇਂ ਵਿਚ ਕਲੀਨਿਕਲ ਪਰੀਖਣ ਲਈ 12 ਸਥਾਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਆਈਸੀਐਮਆਰ ਨੇ ਮੈਡੀਕਲ ਸੰਸਥਾਵਾਂ ਅਤੇ ਪ੍ਰਮੁੱਖ ਜਾਂਚਕਰਤਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵਿਸ਼ੇ ਦੀਆਂ ਨਾਮਜ਼ਦਗੀਆਂ 7 ਜੁਲਾਈ ਤੋਂ ਪਹਿਲਾਂ ਸ਼ੁਰੂ ਹੋ ਜਾਣ। ਭਾਰਤ ਦੇ ਪਹਿਲੇ ਸਵਦੇਸ਼ੀ ਸੰਭਾਵਿਤ ਕੋਵਿਡ-19 ਟੀਕੇ ‘ਕੋਵੈਕਸੀਨ’ ਨੂੰ ਡੀਸੀਜੀਆਈ ਤੋਂ ਮਨੁੱਖੀ ਪਰੀਖਣ ਦੀ ਹਾਲ ਹੀ ਵਿਚ ਇਜਾਜ਼ਤ ਮਿਲੀ ਹੈ।

‘ਕੋਵੈਕਸੀਨ’ ਨੂੰ ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈੱਕ ਨੇ ਆਈਸੀਐਮਆਰ ਅਤੇ ਐਨਆਈਵੀ ਦੇ ਨਾਲ ਮਿਲ ਕੇ ਵਿਕਸਿਤ ਕੀਤਾ ਹੈ। ਹੈਲਥਕੇਅਰ ਲਿਮਟਡ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੂੰ ਅਧਿਕਾਰੀਆਂ ਕੋਲੋਂ ਕੋਵਿਡ-19 ਵੈਕਸੀਨ ਲਈ ਮਨੁੱਖੀ ਪਰੀਖਣ ਦੀ ਇਜਾਜ਼ਤ ਮਿਲ ਗਈ ਹੈ। ਜਾਈਡਸ ਨੇ ਕਿਹਾ ਕਿ ਸੰਭਾਵਿਤ ਟੀਕੇ ਜਾਈਕੋਵ-ਡੀ ਦੇ ਜਾਨਵਰਾਂ ‘ਤੇ ਅਧਿਐਨ ਵਿਚ ‘ਮਜ਼ਬੂਤ ਪ੍ਰਤੀਰੋਧਕ ਸਮਰੱਥਾ’ ਦੇਖਣ ਨੂੰ ਮਿਲੀ।

ਆਈਸੀਐਮਆਰ ਦੇ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਾਗਰਵਨੇ 12 ਸਥਾਨਾਂ ਦੇ ਮੁੱਖ ਜਾਂਚਕਰਤਾਵਾਂ ਨੂੰ ਲਿਖੀ ਚਿੱਠੀ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਦੇਸ਼ ਵਿਚ ਵਿਕਸਿਤ ਹੋਣ ਵਾਲਾ ਪਹਿਲਾ ਟੀਕਾ ਹੈ ਅਤੇ ਇਹ ਉਹਨਾਂ 'ਉੱਚ ਤਰਜੀਹ ਪ੍ਰਾਜੈਕਟਾਂ' ਵਿਚੋਂ ਇਕ ਹੈ, ਜਿਨ੍ਹਾਂ ਦੀ ਸਰਕਾਰ ਉੱਚ ਪੱਧਰੀ ਨਿਗਰਾਨੀ ਕਰ ਰਹੀ ਹੈ। ਵਾਇਰਲੋਜਿਸਟ ਉਪਸਾਨਾ ਰਾਏ ਨੇ ਕਿਹਾ ਕਿ ਅਸੀਂ ਕੋਫੀਡ -19 ਵਰਗੀ ਮਹਾਂਮਾਰੀ ਦੀ ਸਥਿਤੀ ਨਾਲ ਨਜਿੱਠਣ ਲਈ ਡਾਕਟਰੀ ਹੱਲ ਦੀ ਉਡੀਕ ਕਰ ਰਹੇ ਹਾਂ।

ਕੋਰੋਨਾ ਵਾਇਰਸ ਖਿਲਾਫ ਟੀਕੇ ਨੂੰ ਤੇਜ਼ੀ ਨਾਲ ਜਾਰੀ ਕਰਨਾ ਜਾਂ ਜਾਰੀ ਕਰਨ ਦਾ ਵਾਅਦਾ ਕਰਨਾ ਸ਼ਲਾਘਾਯੋਗ ਹੈ ਪਰ ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਜਲਦਬਾਜ਼ੀ ਕਰ ਰਹੇ ਹਾਂ। ਭਾਰਤ ਵਿਚ ਸੱਤ ਤੋਂ ਜ਼ਿਆਦਾ ਟੀਕਿਆਂ ‘ਤੇ ਖੋਜ ਚੱਲ ਰਹੀ ਹੈ ਅਤੇ ਸਿਰਫ ਕੋਵੈਕਸੀਨ ਅਤੇ ਜਾਈਡਸ ਦੇ ਜਾਈਕੋਵ-ਡੀ ਨੂੰ ਮਨੁੱਖੀ ਕਲੀਨਿਕਲ ਪਰੀਖਣ ਦੀ ਇਜਾਜ਼ਤ ਦਿੱਤੀ ਗਈ ਹੈ। ਪੂਰੀ ਦੁਨੀਆ ਵਿਚ 100 ਤੋਂ ਜ਼ਿਆਦਾ ਟੀਕਿਆਂ ‘ਤੇ ਮਨੁੱਖੀ ਪਰੀਖਣ ਚੱਲ ਰਿਹਾ ਹੈ ਪਰ ਕਿਸੇ ਨੂੰ ਟੀਕੇ ਨੂੰ ਹਾਲੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ।