ਗਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਜਲਦ ਬਦਲਣਗੇ LPG ਸਿਲੰਡਰ ਨਾਲ ਜੁੜੇ ਨਿਯਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲਦ ਹੀ ਗਾਹਕਾਂ ਨੂੰ ਇਹ ਵਿਕਲਪ ਮਿਲਣ ਜਾ ਰਿਹਾ ਹੈ ਕਿ ਉਹ ਅਪਣੀ ਲੋੜ ਦੇ ਹਿਸਾਬ ਨਾਲ ਹੀ ਐਲਪੀਜੀ ਖਰੀਦ ਸਕਣਗੇ।

LPG Gas Cylinder

ਨਵੀਂ ਦਿੱਲੀ: ਜਲਦ ਹੀ ਗਾਹਕਾਂ ਨੂੰ ਇਹ ਵਿਕਲਪ ਮਿਲਣ ਜਾ ਰਿਹਾ ਹੈ ਕਿ ਉਹ ਅਪਣੀ ਲੋੜ ਦੇ ਹਿਸਾਬ ਨਾਲ ਹੀ ਐਲਪੀਜੀ ਖਰੀਦ ਸਕਣਗੇ। ਉਹਨਾਂ ਕੋਲ ਲੋੜ ਨਾ ਹੋਣ ‘ਤੇ 14 ਕਿਲੋ ਦਾ ਐਲਪੀਜੀ ਰਸੋਈ ਗੈਸ ਨਾ ਲੈਣ ਅਤੇ ਨਾ ਹੀ ਪੂਰੇ ਪੈਸੇ ਦੇਣ ਦਾ ਵਿਕਲਪ ਵੀ ਹੋਵੇਗਾ। ਸੂਤਰਾਂ ਅਨੁਸਾਰ ਪੈਟਰੋਲੀਅ ਮੰਤਰਾਲੇ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਗ੍ਰਾਮੀਣ ਅਤੇ ਛੋਟੇ ਸ਼ਹਿਰਾਂ ਨੂੰ ਧਿਆਨ ਵਿਚ ਰੱਖ ਕੇ ਮਾਰਕੀਟਿੰਗ ਰਿਫਾਰਮ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ।

ਪੈਟਰੋਲੀਅਮ ਮੰਤਰਾਲੇ ਨੇ ਰਿਫਾਰਮ ‘ਤੇ ਸਮੀਖਿਆ ਬੈਠਕ ਕੀਤੀ ਹੈ। ਇਸ ਨਾਲ 8 ਕਰੋੜ ਉਜਵਲਾ ਗਾਹਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਰਿਫਿਲ ਰੇਟ ਵਧਣ ਨਾਲ ਤੇਲ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ। ਸੂਤਰਾਂ ਮੁਤਾਬਕ ਮੋਬਾਈਲ ਐਲਪੀਜੀ ਵੈਨ ਦੇ ਜ਼ਰੀਏ ਸਰਵਿਸ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਜਿੰਨਾ ਐਲਪੀਜੀ ਲਿਆ ਜਾਵੇਗਾ, ਉਸ ਅਨੁਪਾਤ ਵਿਚ ਸਬਸਿਡੀ ਦਾ ਪ੍ਰਬੰਧ ਹੋਵੇਗਾ।

ਗਾਹਕ 80-100 ਰੁਪਏ ਦਾ ਐਲਪੀਜੀ ਵੀ ਲੈ ਸਕਣਗੇ। ਇਸ ਨਾਲ ਸਰਕਾਰ ਦੀ ਸਬਸਿਡੀ ਅਦਾਇਗੀ ਵਿਚ ਵੀ ਕਮੀ ਆਵੇਗੀ। FY21 ਲਈ ਕਰੀਬ 37000 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਦਿੱਤੇ ਜਾਣ ਵਾਲੇ ਤਿੰਨ ਮੁਫਤ ਰਸੋਈ ਗੈਸ ਸਿਲੰਡਰ ਵਿਵਸਥਾ ਵਿਚ ਵੱਡਾ ਬਦਲਾਅ ਕੀਤਾ ਹੈ। ਲੌਕਡਾਊਨ ਵਿਚ ਐਲਾਨ ਕੀਤਾ ਗਿਆ ਸੀ ਕਿ ਯੋਜਨਾ ਦੇ ਤਹਿਤ 1 ਅਪ੍ਰੈਲ ਤੋਂ 30 ਜੂਨ ਵਿਚਕਾਰ ਤਿੰਨ ਮੁਫਤ ਸਿਲੰਡਰ ਦਿੱਤੇ ਜਾਣਗੇ।

ਸਿਲੰਡਰ ਖਰੀਦਣ ਲਈ ਐਡਵਾਂਸ ਵਿਚ ਗਾਹਕਾਂ ਦੇ ਖਾਤਿਆਂ ਵਿਚ ਪੈਸੇ ਪਾਏ ਜਾ ਰਹੇ  ਪਰ ਤੀਜੇ ਗੈਸ ਸਿਲੰਡਰ ਦਾ ਭੁਗਤਾਨ ਗਾਹਕਾਂ ਨੂੰ ਪਹਿਲਾਂ ਖੁਦ ਕਰਨਾ ਹੋਵੇਗਾ। ਬਾਅਦ ਵਿਚ ਰਾਸ਼ੀ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾਵੇਗੀ। ਯਾਨੀ ਤੀਜੇ ਸਿਲੰਡਰ ਲਈ ਪੈਸੇ ਐਡਵਾਂਸ ਵਿਚ ਨਹੀਂ ਮਿਲਣਗੇ।  ਦੱਸ ਦਈਏ ਕਿ ਜੁਲਾਈ ਮਹੀਨੇ ਦੇ ਪਹਿਲੇ ਦਿਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਿਆ ਸੀ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਐਲਪੀਜੀ ਰਸੋਈ ਗੈਸ ਸਲੰਡਰ ਦੀਆਂ ਕੀਮਤਾਂ ਵਿਚ ਵਾਧੇ ਦਾ ਐਲ਼ਾਨ ਕੀਤਾ ਸੀ।