ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ’ਤੇ 20 ਜੁਲਾਈ ਤਕ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੱਜ ਨੇ ਇਹ ਰਾਹਤ ਦਿੰਦੇ ਹੋਏ ਕਿਹਾ, ‘‘ਅਸੀਂ ਚਾਹੁੰਦੇ ਕਿ ਜੇਲ ਭਰੋ ਅੰਦੋਲਨ ਨਾ ਸ਼ੁਰੂ ਹੋ ਜਾਵੇ। ਇਹ ਰਾਜਨੀਤਕ ਮੁੱਦਾ ਹੈ।

Lakha Sidhana

ਨਵੀਂ ਦਿੱਲੀ  : ਗੈਂਗਸਟਰ ਲੱਖਾ ਸਿਧਾਣਾ ਨੂੰ ਗਣਤੰਤਰ ਦਿਵਸ ’ਤੇ ਹੋਏ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ 20 ਜੁਲਾਈ ਤਕ ਮਿਲੀ ਗਿ੍ਰਫ਼ਤਾਰੀ ਤੋਂ ਅੰਤਿਰਮ ਰਾਹਤ ਮਿਲ ਗਈ ਹੈ। ਦਿੱਲੀ ਦੀ ਤੀਸ ਹਜਾਰੀ ਅਦਾਲਤ ਦੇ ਆਦੇਸ਼ ਮੁਤਾਬਕ ਲੱਖਾ ਸਿਧਾਣਾ ਨੂੰ 20 ਜੁਲਾਈ ਤਕ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕੇਗਾ। ਪੁਲਿਸ ਨੇ ਅਜੇ ਤਕ ਮੁਲਜ਼ਮ ਦੀ ਅਗਾਊਂ ਜ਼ਮਾਨਤ ’ਤੇ ਜਵਾਬ ਨਹੀਂ ਦਿਤਾ ਹੈ।

ਵਧੀਕ ਸੈਸ਼ਨ ਜੱਜ ਕਾਮਿਨੀ ਰਾਉ ਨੇ ਦਿੱਲੀ ਪੁਲਿਸ ਨੂੰ ਸਿਧਾਣਾ ਨੂੰ 20 ਜੁਲਾਈ ਤਕ ਗ੍ਰਿਫ਼ਤਾਰ ਨਹੀ ਕਰਨ ਦਾ ਆਦੇਸ਼ ਦਿਤਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਹੋ ਜਾਵੇ। ਜੱਜ ਨੇ ਇਹ ਰਾਹਤ ਦਿੰਦੇ ਹੋਏ ਕਿਹਾ, ‘‘ਅਸੀਂ ਚਾਹੁੰਦੇ ਕਿ ਜੇਲ ਭਰੋ ਅੰਦੋਲਨ ਨਾ ਸ਼ੁਰੂ ਹੋ ਜਾਵੇ। ਇਹ ਰਾਜਨੀਤਕ ਮੁੱਦਾ ਹੈ। ਜੇਕਰ ਪ੍ਰਦਰਸ਼ਨਕਾਰੀ ਮੁੱਦੇ ’ਤੇ ਜ਼ੋਰ ਦੇਣਾ ਚਾਹੁੰਦੇ ਹਨ ਤਾਂ ਕੀ ਇਹ ਗ਼ਲਤ ਹੈ? ਮੈਂ ਉਨ੍ਹਾਂ ਚੀਜ਼ਾਂ ’ਚ ਦਖ਼ਲਅੰਦਾਜ਼ੀ ਨਹੀਂ ਕਰਾਂਗੀ ਜਿਥੇ ਮੌਲਿਕ ਅਧਿਕਾਰ ਸ਼ਾਮਲ ਹੋਣਗੇ।’’