ਨਸ਼ਿਆਂ ਵਿਰੁਧ ANTF ਕੁੱਲੂ ਦੀ ਕਾਰਵਾਈ: ਅਫੀਮ ਦੇ 1,66,623 ਬੂਟਿਆਂ ਨੂੰ ਕੀਤਾ ਨਸ਼ਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਏ. ਐਨ.ਟੀ.ਐਫ. ਕੁੱਲੂ ਦੀ 3 ਮੈਂਬਰੀ ਟੀਮ ਵਲੋਂ ਕੀਤੀ ਗਈ ਕਾਰਵਾਈ

Image: For representation purpose only

 


ਕੁੱਲੂ: ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐਨ.ਟੀ.ਐਫ.) ਕੁੱਲੂ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਨਸ਼ਿਆਂ ਵਿਰੁਧ ਜਾਰੀ ਮੁਹਿੰਮ ਤਹਿਤ ਟੀਮ ਵਲੋਂ ਗ਼ੈਰ-ਕਾਨੂੰਨੀ ਅਫੀਮ ਦੀ ਖੇਤੀ ਨੂੰ ਨਸ਼ਟ ਕੀਤਾ ਗਿਆ। ਇਸ ਦੌਰਾਨ ਟੀਮ ਨੇ 01-19-00 ਬੀਘਾ ਜੰਗਲਾਤ ਖੇਤਰ ਬਰੋਟ ਘਾਟੀ ਦੇ ਇਕ ਦੂਰ ਦੁਰਾਡੇ ਇਲਾਕੇ ਵਿਚ ਅਫੀਮ ਦੀ ਖੇਤੀ ਨੂੰ ਨਸ਼ਟ ਕੀਤਾ।

ਇਹ ਵੀ ਪੜ੍ਹੋ: ਸਕੂਲ ਨਾ ਜਾਣ 'ਤੇ ਪਿਤਾ ਨੇ ਝਿੜਕਿਆ ਤਾਂ 12ਵੀਂ ਜਮਾਤ ਦੇ ਵਿਦਿਆਰਥੀ ਨੇ ਲੈ ਲਿਆ ਫਾਹਾ  

ਏ. ਐਨ.ਟੀ.ਐਫ. ਵਲੋਂ ਇਲਾਕੇ ਵਿਚ 1,66,623 ਅਫੀਮ ਦੇ ਬੂਟਿਆਂ ਨੂੰ ਨਸ਼ਟ ਕੀਤਾ ਗਿਆ ਹੈ। ਇਸ ਦੇ ਚਲਦਿਆਂ ਏ. ਐਨ.ਟੀ.ਐਫ. ਵਲੋਂ ਥਾਣਾ ਪੱਧੜ (ਮੰਡੀ) ਵਿਖੇ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਏ. ਐਨ.ਟੀ.ਐਫ. ਕੁੱਲੂ ਦੀ 3 ਮੈਂਬਰੀ ਟੀਮ ਵਲੋਂ ਕੀਤੀ ਗਈ ਹੈ।