ਮਹਾਰਾਸ਼ਟਰ : ਕੰਟੇਨਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਦਰਜਨ ਦੇ ਕਰੀਬ ਲੋਕਾਂ ਦੀ ਮੌਤ
ਹਾਦਸੇ ਵਿਚ 38 ਲੋਕ ਕੰਟੇਨਰ ਦੀ ਲਪੇਟ ਵਿਚ ਆ ਗਏ
ਮਹਾਰਾਸ਼ਟਰ : ਮਹਾਰਾਸ਼ਟਰ ਦੇ ਧੂਲੇ 'ਚ ਮੰਗਲਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਬ੍ਰੇਕ ਫੇਲ ਹੋਣ ਕਾਰਨ ਮੁੰਬਈ-ਆਗਰਾ ਹਾਈਵੇਅ 'ਤੇ ਇਕ ਕੰਟੇਨਰ ਇਕ ਹੋਟਲ ਨਾਲ ਟਕਰਾ ਗਿਆ। ਹਾਦਸੇ ਵਿਚ 38 ਲੋਕ ਕੰਟੇਨਰ ਦੀ ਲਪੇਟ ਵਿਚ ਆ ਗਏ।
ਇਨ੍ਹਾਂ 'ਚੋਂ 10 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 28 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਸ਼ਿਰਪੁਰ ਤਾਲੁਕਾ ਦੇ ਪਿੰਡ ਪਲਾਸਨੇਰ 'ਚ ਵਾਪਰਿਆ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਇਸ ਘਟਨਾ ਦੀ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫ਼ਤਾਰ ਕੰਟੇਨਰ ਸੜਕ ਕਿਨਾਰੇ ਖੜ੍ਹੀ ਕਾਰ ਨਾਲ ਟਕਰਾ ਕੇ ਇੱਕ ਹੋਟਲ ਵਿਚ ਜਾ ਵੜਦਾ ਹੈ।
ਪਹਿਲਾਂ ਤਾਂ ਕਾਰ ਦੇ ਟੁਕੜੇ-ਟੁਕੜੇ ਹੋ ਜਾਂਦੇ ਹਨ ਅਤੇ ਸੜਕ 'ਤੇ 200 ਮੀਟਰ ਤੱਕ ਘਸੀਟਦੇ ਹੋਏ ਸਾਹਮਣੇ ਵਾਲੇ ਡਿਵਾਈਡਰ ਨਾਲ ਟਕਰਾ ਜਾਂਦੀ ਹੈ ਅਤੇ ਕਰੀਬ 5 ਫੁੱਟ ਤੱਕ ਹਵਾ 'ਚ ਲਹਿਰਾਉਂਦੀ ਹੈ।
ਇਸ ਤੋਂ ਬਾਅਦ ਟਰੱਕ ਸੜਕ ਕਿਨਾਰੇ ਇੱਕ ਹੋਟਲ ਵਿਚ ਜਾ ਕੇ ਲੋਕਾਂ ਨੂੰ ਕੁਚਲਦਾ ਹੋਇਆ ਪਲਟ ਗਿਆ। ਘਟਨਾ ਸਮੇਂ ਹੋਟਲ 'ਚ ਭੀੜ ਸੀ। ਇਸ ਕਾਰਨ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
ਹਾਦਸੇ ਤੋਂ ਬਾਅਦ ਸੜਕ ਦੇ ਕਿਨਾਰੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਕਤਾਰ ਲੱਗ ਗਈ। ਕਈ ਲੋਕਾਂ ਦੇ ਸਰੀਰ ਦੇ ਅੰਗ ਅਲੱਗ-ਥਲੱਗ ਪਏ ਸਨ। ਜ਼ਖ਼ਮੀ ਘੰਟਿਆਂ ਤੱਕ ਸੜਕ ’ਤੇ ਤੜਫਦੇ ਦੇਖੇ ਗਏ।
ਸਥਾਨਕ ਲੋਕਾਂ ਮੁਤਾਬਕ ਘਟਨਾ ਦੌਰਾਨ ਕੰਟੇਨਰ ਦੀ ਰਫ਼ਤਾਰ 60-80 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੋਵੇਗੀ।
ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਕਰੇਨ ਦੀ ਮਦਦ ਨਾਲ ਕੰਟੇਨਰ ਨੂੰ ਹਟਾਇਆ ਗਿਆ। ਹਾਦਸੇ 'ਚ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ।