Gold Silver Price News : ਸੋਨੇ – ਚਾਂਦੀ ਦੀਆਂ ਕਮੀਤਾਂ ’ਚ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Gold Silver Price News : 10 ਗ੍ਰਾਮ 24 ਕੈਰੇਟ ਸੋਨਾ 209 ਰੁਪਏ ਵੱਧ ਕੇ 72,435 ਰੁਪਏ ਤੇ ਚਾਂਦੀ ਵੱਧ ਕੇ 89,843 ਤੀ ਕਿਲੋ ’ਤੇ ਪਹੁੰਚ ਗਈ

Gold

Gold Silver Price News : ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਮੁੜ ਤੋਂ ਅੱਜ ਉਛਾਲ ਆਇਆ ਹੈ। ਬੀਤੇ ਦਿਨ ਇਸਦੀਆਂ ਕੀਮਤਾਂ 72,226 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ ਇੱਕ ਕਿਲੋ ਚਾਂਦੀ 145 ਰੁਪਏ ਵੱਧ ਕੇ 89,843 ਰੁਪਏ ਵਿਚ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 89,698 ਰੁਪਏ ਪ੍ਰਤੀ ਕਿਲੋ ‘ਤੇ ਸੀ। ਇਸ ਸਾਲ ਚਾਂਦੀ 29 ਮਈ ਨੂੰ ਆਪਣੇ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਸੀ।
ਇੰਡੀਆ ਬੁਲਿਅਨ ਐਨ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 209 ਰੁਪਏ ਵੱਧ ਕੇ 72,435 ਰੁਪਏ ’ਤੇ ਪਹੁੰਚ ਗਿਆ ਹੈ।
ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 9,083 ਰੁਪਏ ਪ੍ਰਤੀ 10 ਗ੍ਰਾਮ ਵੱਧ ਚੁੱਕੇ ਹਨ। ਸਾਲ ਦੀ ਸ਼ੁਰੂਆਤ ’ਚ ਇਹ 63,870 ਰੁਪਏ ’ਤੇ ਸੀ। ਜੋ ਕਿ ਹੁਣ 71,983 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ। ਉੱਥੇ ਹੀ ਚਾਂਦੀ ਸਾਲ ਦੀ ਸ਼ੁਰੂਆਤ ਵਿਚ 73,395 ਰੁਪਏ ਪ੍ਰਤੀ ਕਿਲੋ ’ਤੇ ਸੀ, ਜੋ ਕਿ ਹੁਣ ਵੱਧ ਕੇ 89,843 ’ਤੇ ਪਹੁੰਚ ਗਈ ਹੈ। ਯਾਨੀ ਕਿ ਚਾਂਦੀ ਇਸ ਸਾਲ 16,448 ਰੁਪਏ ਵੱਧ ਚੁੱਕੀ ਹੈ।

ਇਹ ਵੀ ਪੜੋ:T20 World Cup : ਮੁੰਬਈ ਪਹੁੰਚੀ ਟੀਮ ਇੰਡੀਆ, ਥੋੜ੍ਹੇ ਹੀ ਦੇਰ ’ਚ Victory Parade ’ਚ ਪਹੁੰਚਣਗੇ ਖਿਡਾਰੀ

ਇੱਕ ਅਧਿਕਾਰਿਤ ਵੈਬਸਾਈਟ ਅਨੁਸਾਰ ਅੱਜ 995 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 72145 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਥੇ ਹੀ 916 (22 ਕੈਰੇਟ) ਪਿਊਰਿਟੀ ਵਾਲੇ ਗੋਲਡ ਪ੍ਰਾਈਸ 66351 ਰੁਪਏ ਪ੍ਰਤੀ 10 ਗ੍ਰਾਮ ਹੈ। 750 (18 ਕੈਰੇਟ) ਪਿਊਰਿਟੀ ਵਾਲੇ ਗੋਲਡ ਦਾ ਰੇਟ 54326 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਥੇ ਹੀ 585 (14 ਕੈਰੇਟ) ਪਿਊਰਿਟੀ ਵਾਲੇ ਸੋਨੇ ਦਾ ਭਾਅ 42375 ਰੁਪਏ ਪ੍ਰਤੀ 10 ਗ੍ਰਾਮ ਹੈ।
ਦੱਸ ਦੇਈਏ ਕਿ HDFC ਸਿਕਓਰਿਟੀਜ ਦੇ ਕਮੋਡਿਟੀ ਤੇ ਕਰੰਸੀ ਹੈੱਡ ਅਨੁਸਾਰ ਆਉਣ ਵਾਲੇ ਦਿਨਾਂ ’ਚ ਸੋਨੇ-ਚਾਂਦੀ ਵਿਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਇਸ ਸਾਲ ’ਚ ਸੋਨਾ 78 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਉੱਥੇ ਹੀ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।

(For more news apart from  There has been an increase in gold-silver shortages, know the new prices News in Punjabi, stay tuned to Rozana Spokesman)