Free Corona ਜਾਂਚ ਦੇ ਨਾਂ 'ਤੇ ਹੋ ਰਿਹਾ ਹੈ Fraud, ਹੋ ਸਕਦਾ ਹੈ ਤੁਹਾਡਾ ਖਾਤਾ ਖਾਲੀ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਬੈਂਕਾਂ ਨੇ ਇਸ ਬਾਰੇ ਆਪਣੇ ਗਾਹਕਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ।

Bank Fraud

ਨਵੀਂ ਦਿੱਲੀ - ਕੋਰੋਨਾ ਸੰਕਟ ਦੇ ਵਿਚਕਾਰ, ਬੈਂਕ ਵਿਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਠੱਗਾਂ ਨੇ ਧੋਖਾਧੜੀ ਦਾ ਨਵਾਂ ਢੰਗ ਲੱਭ ਲਿਆ ਹੈ। ਠੱਗ ਕੋਰੋਨਾ ਦੇ ਚਲਦੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ। ਕੋਰੋਨਾ ਦੇ ਚਲਦੇ ਜੇ ਕੋਈ ਮੁਫਤ ਕੋਰੋਨਾ ਟੈਸਟ ਕਰਵਾਉਣ ਲਈ ਮੈਸੇਜ ਆਉਂਦਾ ਹੈ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਇਸ ਮੈਸੇਜ ਨਾਲ ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ। ਇੱਥੇ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਤੁਹਾਡੇ ਸਮਾਰਟਫੋਨ ਜਾਂ ਕੰਪਿਊਟਰ ਨੂੰ ਹੈਕ ਕਰਕੇ ਠੱਗ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ।

ਇਸ ਤਰ੍ਹਾਂ ਹੋ ਰਹੀ ਹੈ ਠੱਗੀ
ਜੇ ਤੁਹਾਨੂੰ ਮੋਬਾਈਲ ਫੋਨ 'ਤੇ ਕੋਈ ਈਮੇਲ ਆਉਂਦੀ ਹੈ ਜਿਸ ਵਿਚ ਇਹ ਕਿਹਾ ਜਾਂਦਾ ਹੈ ਕਿ ਕੋਰੋਨਾ ਦਾ ਮੁਫ਼ਤ ਇਲਾਜ ਕਰਵਾਉਣ ਲਈ ਇੱਥੋ ਆਪਣੀ ਪੂਰੀ ਜਾਣਕਾਰੀ ਦਿਓ ਤਾਂ ਇੱਥੇ ਆਪਣੀ ਪਰੀ ਜਾਣਕਾਰੀ ਦੇਣ ਤੋਂ ਬਾਅਦ ਤੁਹਾਡਾ ਕੰਪਿਊਟਰ ਜਾਂ ਫ਼ੋਨ ਹੈਕ ਹੋ ਸਕਦਾ ਹੈ। ਇਸ ਤੋਂ ਬਾਅਦ ਤੁਹਾਡੀ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਲੀਕ ਹੋ ਜਾਵੇਗੀ ਅਤੇ ਇਸ ਨਾਲ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਸਕਦਾ ਹੈ। 

ਸਾਰੇ ਬੈਂਕ ਦੇ ਰਹੇ ਨੇ ਇਸ ਦੀ ਸੂਚਨਾ
ਭਾਰਤੀ ਬੈਂਕਾਂ ਨੇ ਇਸ ਬਾਰੇ ਆਪਣੇ ਗਾਹਕਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ। ਹੁਣ ਵਿਦੇਸ਼ੀ ਬੈਂਕ ਵੀ ਆਪਣੇ ਗਾਹਕਾਂ ਨੂੰ ਇਸ ਬਾਰੇ ਚੇਤਾਵਨੀ ਦੇ ਰਹੇ ਹਨ। ਸਿਟੀ ਬੈਂਕ ਆਪਣੇ ਗਾਹਕਾਂ ਨੂੰ ਇਸ ਬਾਰੇ ਸੰਦੇਸ਼ ਵੀ ਭੇਜ ਰਹੇ ਹਨ। ਸਰਕਾਰ ਇਸ ਬਾਰੇ ਪਹਿਲਾਂ ਹੀ ਅਲਰਟ ਕਰ ਚੁੱਕੀ ਹੈ। ਇੰਡੀਆ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਇਕ ਨਿਰਦੇਸ਼ ਵਿਚ ਕਿਹਾ ਕਿ ਤੁਹਾਨੂੰ ਮਿਲਿਆ ਕੋਈ ਵੀ ਅਜਿਹਾ ਸੰਦੇਸ਼ ਜਾਂ ਈਮੇਲ ਮਿਲਦਾ ਹੈ ਤਾਂ ਇਹ ਫੀਸ਼ਿੰਗ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ।

ਇਸ ਮੈਸੇਜ ਵਿਚ ਤੁਹਾਨੂੰ ਇਕ ਵੈੱਬਸਾਈਟ 'ਤੇ ਜਾਣ ਲਈ ਕਿਹਾ ਜਾਵੇਗਾ ਜਿਸ ਰਾਂਹੀ ਤੁਹਾਡੇ ਕੰਪਿਊਟਰ ਜਾਂ ਫੋ਼ਨ ਵਿਚ ਇਕ ਵਾਇਰਸ ਪਾ ਦਿੱਤਾ ਜਾਂਦਾ ਹੈ ਅਤੇ ਇਸ ਦੀ ਮਦਦ ਨਾਲ ਤੁਹਾਡੀ ਸਾਰੀ ਗੁਪਤ ਜਾਣਕਾਰੀ ਪ੍ਰਾਪਤ ਕਰ ਲਈ ਜਾਂਦੀ ਹੈ। ਅਜਿਹੀ ਫਿਸ਼ਿੰਗ ਮੇਲ ਦੀ ਆਈਡੀ ncov2019@gov.in ਵਰਗੀ ਹੋ ਸਕਦੀ ਹੈ। ਇਸਦੇ ਵਿਸ਼ੇ ਵਿੱਚ subject: Free Covid-19 testing for all residents of DElhi, Mumbai, Hyderabad, Chennai and Ahmedabad ਵਰਗੀਆਂ ਗੱਲਾਂ ਲਿਖੀਆਂ ਹੋ ਸਕਦੀਆਂ ਹਨ। ਇਸ ਈਮੇਲ ਨੂੰ ਖੋਲ੍ਹਣ ਤੇ ਤੁਹਾਡੇ ਕੋਲੋਂ ਬਹੁਤ ਸਾਰੀ ਜਾਣਕਾਰੀ ਮੰਗੀ ਜਾਂਦੀ ਹੈ। 

ਸਰਕਾਰ ਨੇ ਵੀ ਕੀਤੀ ਨਿਰਦੇਸ਼ ਜਾਰੀ 
ਭਾਰਤ ਸਰਕਾਰ ਨੇ ਇਸ ਸਬੰਧ ਵਿਚ ਨਿਰਦੇਸ਼ ਵੀ ਜਾਰੀ ਕੀਤਾ ਹੈ। ਸਰਕਾਰੀ ਨਿਰਦੇਸ਼ ਦੇ ਅਨੁਸਾਰ, ਸੰਕਟ ਦੇ ਇਸ ਸਮੇਂ ਵਿੱਚ ਵੱਡੇ ਪੱਧਰ 'ਤੇ ਫੀਸ਼ਿੰਗ ਮੁਹਿੰਮ ਚਲਾਈ ਜਾ ਰਹੀ ਹੈ। ਕੋਰੋਨਾ ਟੈਸਟ ਦਾ ਮੁਫਤ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਸਦੇ ਅਧਾਰ ਤੇ ਠੱਗ ਤੁਹਾਡੀ ਨਿਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ।