ਫੌਜ ਦੀਆਂ ਤਿੰਨੋਂ ਸੇਵਾਵਾਂ ’ਚ 11,414 ਮਹਿਲਾ ਕਰਮਚਾਰੀ: ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਡੀਕਲ, ਡੈਂਟਲ ਅਤੇ ਨਰਸਿੰਗ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਤਿੰਨਾਂ ਸੇਵਾਵਾਂ ’ਚ ਨਿਯੁਕਤ ਮਹਿਲਾ ਕਰਮਚਾਰੀਆਂ ਦੀ ਗਿਣਤੀ 4,948

Women in Army

ਨਵੀਂ ਦਿੱਲੀ: ਫੌਜ ਦੀਆਂ ਤਿੰਨ ਸੇਵਾਵਾਂ ’ਚ ਕੁੱਲ 11,414 ਔਰਤਾਂ ਕੰਮ ਕਰਦੀਆਂ ਹਨ, ਜਿਨ੍ਹਾਂ ’ਚੋਂ 7,054 ਔਰਤਾਂ ਫੌਜ ਦਾ ਹਿੱਸਾ ਹਨ।
ਸਰਕਾਰ ਨੇ ਇਹ ਜਾਣਕਾਰੀ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਦਿਤੀ।

ਇਨ੍ਹਾਂ ਮਹਿਲਾ ਫੌਜੀ ਕਰਮਚਾਰੀਆਂ ਦੀ ਗਿਣਤੀ ’ਚ ਹੋਰ ਰੈਂਕਾਂ ਦੇ ਨਾਲ-ਨਾਲ ਮੈਡੀਕਲ, ਡੈਂਟਲ ਅਤੇ ਨਰਸਿੰਗ ਸੇਵਾਵਾਂ ਦੇ ਅਧਿਕਾਰੀ ਵੀ ਸ਼ਾਮਲ ਹਨ।
ਮੈਡੀਕਲ, ਡੈਂਟਲ ਅਤੇ ਨਰਸਿੰਗ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਤਿੰਨਾਂ ਸੇਵਾਵਾਂ ’ਚ ਨਿਯੁਕਤ ਮਹਿਲਾ ਕਰਮਚਾਰੀਆਂ ਦੀ ਗਿਣਤੀ 4,948 ਹੈ।

ਰਖਿਆ ਰਾਜ ਮੰਤਰੀ ਅਜੈ ਭੱਟ ਦੇ ਅਨੁਸਾਰ, ਫੌਜ ’ਚ 1,733 ਮਹਿਲਾ ਅਧਿਕਾਰੀ ਹਨ ਜਦੋਂ ਕਿ 100 ਮਹਿਲਾ ਕਰਮਚਾਰੀ ਹੋਰ ਰੈਂਕਾਂ ’ਤੇ ਸੇਵਾ ਕਰ ਰਹੀਆਂ ਹਨ।
ਫੌਜ ’ਚ ਮਹਿਲਾ ਕਰਮਚਾਰੀਆਂ ਦਾ ਡਾਟਾ 1 ਜਨਵਰੀ ਤਕ ਦਾ ਹੈ।

ਭੱਟ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ’ਚ 1 ਜੁਲਾਈ ਤਕ ਮਹਿਲਾ ਅਧਿਕਾਰੀਆਂ ਦੀ ਗਿਣਤੀ 1,654 ਹੈ ਜਦੋਂ ਕਿ 155 ਏਅਰਮੈਨ (ਅਗਨੀਵੀਰ-ਵਾਯੂ) ਵਜੋਂ ਸੇਵਾਵਾਂ ਨਿਭਾ ਰਹੀਆਂ ਹਨ।

26 ਜੁਲਾਈ ਤਕ, ਨੇਵੀ ’ਚ 580 ਔਰਤਾਂ ਅਫ਼ਸਰ ਵਜੋਂ ਸੇਵਾ ਨਿਭਾ ਰਹੀਆਂ ਸਨ, ਜਦਕਿ 726 ਔਰਤਾਂ ਮਲਾਹ (ਅਗਨੀਵੀਰ) ਵਜੋਂ ਸੇਵਾਵਾਂ ਨਿਭਾ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਸ਼ਾਖਾਵਾਂ ਅਤੇ ਸੇਵਾਵਾਂ ’ਚ ਪੁਰਸ਼ ਅਤੇ ਮਹਿਲਾ ਅਧਿਕਾਰੀਆਂ ਦੀ ਤਾਇਨਾਤੀ ਅਤੇ ਕੰਮ ਕਰਨ ਦੀਆਂ ਸਥਿਤੀਆਂ ’ਚ ਕੋਈ ਅੰਤਰ ਨਹੀਂ ਹੈ। ਪੋਸਟਿੰਗ ਸੰਸਥਾ ਦੀਆਂ ਲੋੜਾਂ ਅਨੁਸਾਰ ਹੈ।