ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ’ਚ ਬੱਸ ਡਰਾਈਵਰ ਨੂੰ ਪਿਆ ਦੌਰਾ
ਬੇਕਾਬੂ ਹੋਈ ਬੱਸ ਨੇ ਕਈ ਕਾਰਾਂ ਨੂੰ ਪਹੁੰਚਾਇਆ ਨੁਕਸਾਨ, ਆਟੋ ਚਾਲਕ ਦੀ ਹੋਈ ਮੌਤ
Bus driver suffers a stroke in East Delhi's Laxmi Nagar area
Bus driver suffers a stroke in East Delhi's Laxmi Nagar area : ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ’ਚ ਦੇਵੀ ਬੱਸ ਦੇ ਡਰਾਈਵਰ ਨੂੰ ਅਚਾਨਕ ਮਿਰਗੀ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਬੇਕਾਬੂ ਹੋ ਗਈ ਅਤੇ ਬੱਸ ਨੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਨੂੰ ਦਰੜਨਾ ਸ਼ੁਰੂ ਕਰ ਦਿੱਤਾ। ਸੜਕ ਕਿਨਾਰੇ ਖੜ੍ਹਾ ਸਵਾਰੀ ਦੀ ਉਡੀਕ ਕਰ ਰਿਹਾ ਇਕ ਆਟੋ ਚਾਲਕ ਵੀ ਇਸ ਬੱਸ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ।
ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਦੇਵੀ ਬੱਸ ਬੜੀ ਤੇਜੀ ਨਾਲ ਆਈਟੀ ਵੱਲੋਂ ਅਤੇ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਨੂੰ ਦਰੜਦੀ ਹੋਈ ਰੁਕ ਗਈ। ਪਰ ਇਸ ਸਪੱਸ਼ਟ ਨਹੀਂ ਹੋ ਸਕਿਆ ਕਿ ਡਰਾਈਵਰ ਨੂੰ ਮਿਰਗੀ ਦਾ ਦੌਰਾ ਪਿਆ ਹੈ ਜਾਂ ਹਾਰਟ ਅਟੈਕ ਆਇਆ ਹੈ ਪਰ ਡਰਾਈਵਰ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।