ਪਹਿਲਗਾਮ ਅੱਤਵਾਦੀ ਹਮਲੇ ਦੇ ਆਰੋਪੀਆਂ ਦੇ ਦਸਤਾਵੇਜ਼ ਆਏ ਸਾਹਮਣੇ
ਵੋਟਰ ਆਈਡੀ, ਕੈਂਡੀ ਅਤੇ ਜੀਪੀਐਸ ਨੇ ਆਰੋਪੀਆਂ ਨੂੰ ਸਾਬਤ ਕੀਤਾ ਪਾਕਿਸਤਾਨੀ
Documents of accused in Pahalgam terror attack surfaced
Documents of accused in Pahalgam terror attack surfaced : ਪਹਿਲਗਾਮ ਅੱਤਵਾਦੀ ਹਮਲੇ ਦੌਰਾਨ 26 ਵਿਅਕਤੀਆਂ ਦੀ ਅੱਤਵਾਦੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪਹਿਲਗਾਮ ਹਮਲੇ ਦੇ ਆਰੋਪੀਆਂ ’ਚੋਂ ਤਿੰਨ ਅੱਤਵਾਦੀਆਂ ਸੁਲੇਮਾਨ ਸ਼ਾਹ, ਅਬੂ ਹਮਜ਼ਾ ਅਤੇ ਯਾਸਿਰ ਜਿਬ੍ਰਾਨ ਨੂੰ 28 ਜੁਲਾਈ ਨੂੰ ਭਾਰਤੀ ਫੌਜ ਨੇ ਮਾਰ ਦਿੱਤਾ ਸੀ।
ਇਨ੍ਹਾਂ ਕੋਲੋਂ ਜੋ ਦਸਤਾਵੇਜ਼ ਮਿਲੇ ਹਨ ਉਨ੍ਹਾਂ ’ਚ ਵੋਟਰ ਆਈਡੀ ਕਾਰਡ, ਕੈਂਡੀ ਅਤੇ ਜੀਪੀਐਸ ਆਦਿ ਸ਼ਾਮਲ ਹਨ, ਜੋ ਆਰੋਪੀਆਂ ਨੂੰ ਪਾਕਿਸਤਾਨੀ ਨਾਗਰਿਕ ਵਜੋਂ ਸਾਬਤ ਕਰਦੇ ਹਨ ਅਤੇ ਇਹ ਤਿੰਨੋਂ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਅੱਤਵਾਦੀ ਸਨ।