ਪੰਜਾਬ ਦੀ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨਾਲ 10.5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਗਲਵਾਰ ਤੋਂ ਪਹਿਲਾਂ ਦੇਸ਼ ਵਾਪਸ ਆਉਣ ਅਤੇ ਆਪਣਾ ਪਾਸਪੋਰਟ ਜਮਾ ਕਰਨ ਦਾ ਹੁਕਮ ਦਿੱਤਾ

The man who cheated former Punjab minister Navjot Kaur Sidhu of Rs 10.5 crore did not get relief from the High Court.

ਚੰਡੀਗੜ੍ਹ:  ਪੰਜਾਬ ਦੀ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨੂੰ ਨਿਵੇਸ਼ ਦਾ ਲਾਲਚ ਦੇ ਕੇ 10.5 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ੀ ਗਗਨਦੀਪ ਸਿੰਘ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਦੋਸ਼ੀ ਗਗਨਦੀਪ ਸਿੰਘ ਇਸ ਸਮੇਂ ਦੁਬਈ ਵਿਚ ਲੁਕਿਆ ਹੋਇਆ ਹੈ, ਹਾਈ ਕੋਰਟ ਨੇ ਗਗਨਦੀਪ ਸਿੰਘ ਨੂੰ ਅਗਲੇ ਮੰਗਲਵਾਰ ਤੋਂ ਪਹਿਲਾਂ ਦੇਸ਼ ਵਾਪਸ ਆਉਣ ਅਤੇ ਆਪਣਾ ਪਾਸਪੋਰਟ ਜਮਾ ਕਰਨ ਦਾ ਹੁਕਮ ਦਿੱਤਾ ਹੈ, ਤਾਂ ਹੀ ਉਸ ਦੀ ਪਟੀਸ਼ਨ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ 2019 ਵਿਚ ਗਗਨਦੀਪ ਸਿੰਘ ਨਾਮ ਦੇ ਇਕ ਵਿਅਕਤੀ ਨੇ ਚੰਗੇ ਮੁਨਾਫ਼ੇ ਅਤੇ ਨਿਵੇਸ਼ ਦਾ ਲਾਲਚ ਦੇ ਕੇ ਜਾਇਦਾਦ ਵਿਚ 10.5 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਸੀ, ਪਰ ਉਸ ਤੋਂ ਬਾਅਦ ਉਸ ਨੇ ਕੁਝ ਨਹੀਂ ਕੀਤਾ। ਨਵਜੋਤ ਕੌਰ ਸਿੱਧੂ ਉਸ ਬਾਰੇ ਸ਼ਿਕਾਇਤਾਂ ਕਰਦੀ ਰਹੀ ਅਤੇ ਉਸ ਦੇ ਪੈਸੇ ਵਾਪਸ ਮੰਗਦੀ ਰਹੀ। ਅਖੀਰ, ਨਵਜੋਤ ਕੌਰ ਸਿੱਧੂ ਨੇ ਪਿਛਲੇ ਸਾਲ ਅੰਮ੍ਰਿਤਸਰ ਵਿਚ ਗਗਨਦੀਪ ਸਿੰਘ ਵਿਰੁੱਧ ਕੇਸ ਦਾਇਰ ਕੀਤਾ।

ਗਗਨਦੀਪ ਸਿੰਘ ਨੇ ਇਸ ਮਾਮਲੇ ਵਿਚ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਅੱਜ ਨਵਜੋਤ ਕੌਰ ਸਿੱਧੂ ਦੇ ਵਕੀਲ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਅਤੇ ਦੋਸ਼ੀ ਗਗਨਦੀਪ ਸਿੰਘ ਨੂੰ ਅਗਲੇ ਮੰਗਲਵਾਰ ਤੱਕ ਆਪਣਾ ਪਾਸਪੋਰਟ ਅਦਾਲਤ ਵਿਚ ਜਮਾ ਕਰਵਾਉਣ ਦਾ ਹੁਕਮ ਦਿੱਤਾ ਹੈ।