ਦਿੱਲੀ ਸਮੇਤ ਸਾਰੇ ਉੱਤਰ ਭਾਰਤ `ਚ 5 ਸਤੰਬਰ ਤੱਕ ਜਾਰੀ ਰਹੇਗੀ ਬਾਰਿਸ਼ : ਸਕਾਈਮੈਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਅੱਜ ਵੀ ਬਾਰਿਸ਼ ਦਾ ਸਿਲਸਿਲਾ ਜਾਰੀ ਰਿਹਾ

Rain

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਅੱਜ ਵੀ ਬਾਰਿਸ਼ ਦਾ ਸਿਲਸਿਲਾ ਜਾਰੀ ਰਿਹਾ। ਕਿਹਾ ਜਾ ਰਿਹਾ ਹੈ ਕਿ ਦਿੱਲੀ ਸਮੇਤ ਸਾਰੇ ਉੱਤਰ ਭਾਰਤ ਵਿਚ ਇਸ ਹਫ਼ਤੇ ਹਲਕੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਪੂਰਵਾਨੁਮਾਨਕਰਤਾ ਸਕਾਈਮੈਟ ਵਲੋਂ ਜਾਰੀ ਹਫ਼ਤਾਵਾਰੀ ਅਨੁਮਾਨ ਦੇ ਮੁਤਾਬਕ, ਇਸ ਹਫ਼ਤੇ ਦੇਸ਼  ਦੇ ਉੱਤਰੀ ਅਤੇ ਪੂਰਵੀ ਹਿੱਸਿਆਂ ਦੇ ਸਾਰੇ ਰਾਜਾਂ ਵਿਚ ਮਾਨਸੂਨ ਸਰਗਰਮ ਰਹੇਗਾ।