ਫੌਜ ਨੇ ਪ੍ਰੈਸ ਕਾਨਫਰੰਸ ਕਰ ਕੇ ਲਸ਼ਕਰ ਅਤਿਵਾਦੀ ਕੀਤੇ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੈਫਟੀਨੈਂਟ ਜਨਰਲ ਕੇ ਜੇ ਐਸ ਢਿੱਲਣ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਸ਼ਾਂਤੀ ਭੰਗ ਕਰਨ ਲਈ ਕਸ਼ਮੀਰ ਘਾਟੀ ਵਿਚ ਵੱਧ ਤੋਂ ਵੱਧ ਅਤਿਵਾਦੀਆਂ ਨੂੰ ਘੁਸਪੈਠ ਕਰਾਉਣ

kashmir indian army caught 2 pakistani terrorists linked to lashkar e taiba

ਜੰਮੂ ਕਸ਼ਮੀਰ: ਭਾਰਤੀ ਸੈਨਾ ਅਤੇ ਜੰਮੂ ਕਸ਼ਮੀਰ ਦੇ 15 ਕਾਰਪ ਦੇ ਕਮਾਂਡਰ ਅਤੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਨੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਦੋ ਪਾਕਿਸਤਾਨੀ ਅਤਿਵਾਦੀਆਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਪ੍ਰੈਸ ਕਾਂਨਫਰੰਸ ਦੌਰਾਨ ਸੈਨਾ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਇਹ ਅਤਿਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੈਨਾ ਨੇ ਇਹ ਵੀ ਕਿਹਾ ਕਿ ਅਤਿਵਾਦੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

ਲੈਫਟੀਨੈਂਟ ਜਨਰਲ ਕੇ ਜੇ ਐਸ ਢਿੱਲਣ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਸ਼ਾਂਤੀ ਭੰਗ ਕਰਨ ਲਈ ਕਸ਼ਮੀਰ ਘਾਟੀ ਵਿਚ ਵੱਧ ਤੋਂ ਵੱਧ ਅਤਿਵਾਦੀਆਂ ਨੂੰ ਘੁਸਪੈਠ ਕਰਾਉਣ ਲਈ ਬੇਤਾਬ ਹੈ। 21 ਅਗਸਤ ਨੂੰ ਅਸੀਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਫੜ ਲਿਆ ਜੋ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਹਨ।