ਸੁਖਬੀਰ ਬਾਦਲ ਮਾਨਸਿਕ ਤੌਰ 'ਤੇ ਬੀਮਾਰ ਹਨ ਉਹਨਾਂ ਨੂੰ ਇਲਾਜ ਦੀ ਲੋੜ- ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਪਾਲ ਚੀਮਾ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ

Sukhbir Badal and Harpal Cheema

 

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਖੀ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

 

ਸੁਖਬੀਰ ਸਿੰਘ ਕਹਿ ਰਹੇ ਹਨ ਕਿ ਸੰਯੁਕਤ ਮੋਰਚੇ ਨੇ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਕਿ ਸਿਆਸੀ ਪਾਰਟੀਆਂ ਦੀਆਂ ਰੈਲੀਆਂ 'ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਹੈਰਾਨ ਹਾਂ ਕਿ ਸੁਖਬੀਰ ਬਾਦਲ ਕਦੇ ਆਮ ਆਦਮੀ ਨੂੰ ਕੋਸਦੇ ਹਨ, ਕਦੇ ਸੰਯੁਕਤ ਮੋਰਚੇ ਨੂੰ ਕੋਸਦੇ ਅਤੇ ਕਦੇ ਕਿਸਾਨਾਂ ਨੂੰ ਕੋਸਦੇ ਹਨ।

 

 

ਹੋਰ ਵੀ ਪੜ੍ਹੋ: ਐਮਚੈਮ ਇੰਡੀਆ ਨਾਲ ਸਮਝੌਤਾ ਕਰਨ ਵਾਲਾ ਦੇਸ਼ ਦਾ ਬਣਿਆ ਪਹਿਲਾ ਸੂਬਾ ਪੰਜਾਬ

ਚੀਮਾ ਨੇ ਅੱਗੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਸੁਖਬੀਰ ਬਾਦਲ ਮਾਨਸਿਕ ਤੌਰ ਤੇ ਬਿਮਾਰ ਹਨ, ਉਨ੍ਹਾਂ ਨੂੰ ਡਾਕਟਰਾਂ ਦੁਆਰਾ ਇਲਾਜ ਕਰਵਾਉਣ ਦੀ ਲੋੜ ਹੈ। ਪੰਜਾਬ ਦੇ ਲੋਕ ਪਿਛਲੇ 10 ਸਾਲਾਂ ਦਾ ਹਿਸਾਬ ਮੰਗ ਰਹੇ ਹਨ। ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਕਿਉਂ ਕੀਤੀਆਂ, ਕਿਉਂ ਪੰਜਾਬ ਤੇ ਕਰਜ਼ਾ ਚੜਿਆ ਹੈ, ਪੰਜਾਬ ਵਿੱਚ ਨਸ਼ਿਆਂ ਦਾ ਵਪਾਰ ਕਿਉਂ ਹੋਇਆ?

 

ਇਹ ਸਾਰੇ ਪ੍ਰਸ਼ਨ ਪੰਜਾਬ ਦੇ ਲੋਕ ਅਤੇ ਕਿਸਾਨ ਲਗਾਤਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਰਹੇ ਹਨ।  ਇਹਨਾਂ ਪ੍ਰਸ਼ਨਾਂ ਦੇ  ਉਤਰ ਨਾ ਹੋਣ ਕਾਰਨ  ਸੁਖਬੀਰ ਬਾਦਲ ਘਬਰਾ ਗਏ। ਇਸ ਲਈ  ਉਹ ਕਦੇ ਸੰਯੁਕਤ ਮੋਰਚੇ ਅਤੇ ਕਦੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਇਹ ਸਭ ਝੂਠ ਹੈ, ਪੰਜਾਬ ਦੇ ਕਿਸਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ ਵਿਰੋਧ ਕਰ ਰਹੇ ਹਨ।

ਹੋਰ ਵੀ ਪੜ੍ਹੋਟੋਕੀਓ ਪੈਰਾਲੰਪਿਕਸ: ਬੈਡਮਿੰਟਨ ਸਟਾਰ ਪ੍ਰਮੋਦ ਭਗਤ ਨੇ ਭਾਰਤ ਦੀ ਝੋਲੀ ਪਾਇਆ ਚੌਥਾ ਸੋਨ ਤਮਗਾ