ਉੱਤਰ ਪ੍ਰਦੇਸ਼ 'ਚ ਡਿੱਗੀ 4 ਮੰਜ਼ਿਲਾ ਇਮਾਰਤ, ਮਲਬੇ 'ਚ ਦੱਬ ਕੇ 2 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

12 ਲੋਕ ਹੋਏ ਗੰਭੀਰ ਜ਼ਖ਼ਮੀ

photo

 

ਬਾਰਾਬੰਕੀ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। 4 ਮੰਜ਼ਿਲਾ ਪੱਕਾ ਮਕਾਨ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 14 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ 10 ਜ਼ਖ਼ਮੀਆਂ ਨੂੰ ਲਖਨਊ ਦੇ ਟਰਾਮਾ ਸੈਂਟਰ ਰੈਫਰ ਕਰ ਦਿਤਾ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਹਫੜਾ-ਦਫੜੀ ਦਾ ਮਾਹੌਲ ਹੈ।

ਇਹ ਘਟਨਾ ਫਤਿਹਪੁਰ ਥਾਣਾ ਖੇਤਰ ਦੀ ਹੈ ਜਿੱਥੇ ਹਾਸ਼ਿਮ ਨਾਂ ਦੇ ਵਿਅਕਤੀ ਦਾ 4 ਮੰਜ਼ਿਲਾ ਪੱਕਾ ਘਰ ਜ਼ਮੀਨ 'ਤੇ ਡਿੱਗ ਗਿਆ। ਮਕਾਨ ਦੇ ਮਲਬੇ ਹੇਠ ਆਸ-ਪਾਸ ਰਹਿਣ ਵਾਲੇ ਲੋਕ ਵੀ ਦੱਬ ਗਏ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਜ਼ਿਲ੍ਹਾ ਹਸਪਤਾਲ ਦੇ ਸੀ.ਐਮ.ਐਸ.ਨੇ ਕੀਤੀ ਹੈ। ਮੌਕੇ 'ਤੇ ਮੌਜੂਦ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ 16 ਲੋਕ ਦੱਬੇ ਹੋਏ ਹਨ, 12 ਨੂੰ ਬਚਾ ਲਿਆ ਗਿਆ ਹੈ, 4 ਅਜੇ ਵੀ ਫਸੇ ਹੋਏ ਹਨ। SDRF ਦੀ ਟੀਮ ਪਹੁੰਚ ਗਈ ਹੈ। NDRF ਨੂੰ ਵੀ ਬੁਲਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।

ਇਸ ਹਾਦਸੇ ਬਾਰੇ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ 3 ਵਜੇ ਹਾਸ਼ਿਮ ਨਾਮ ਦੇ ਵਿਅਕਤੀ ਦਾ ਘਰ ਡਿੱਗਣ ਦੀ ਸੂਚਨਾ ਮਿਲੀ, ਜਿਸ ਵਿੱਚ 16 ਲੋਕ ਦੱਬੇ ਗਏ, 12 ਨੂੰ ਬਾਹਰ ਕੱਢ ਲਿਆ ਗਿਆ ਹੈ, 4 ਲੋਕ ਅਜੇ ਵੀ ਫਸੇ ਹੋਏ ਹਨ, ਐਸ.ਡੀ.ਆਰ.ਐਫ. ਐਨਡੀਆਰਐਫ ਵੀ ਕੁਝ ਸਮੇਂ ਵਿੱਚ ਪਹੁੰਚ ਜਾਵੇਗੀ, ਬਚਾਅ  ਕਾਰਜ ਜਾਰੀ ਹੈ। 

ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਨਾਮ ਰੋਸ਼ਨੀ ਬਾਨੋ (ਉਮਰ-22 ਸਾਲ) ਅਤੇ ਹਕੀਮੂਦੀਨ (ਉਮਰ-28 ਸਾਲ) ਹਨ। ਜ਼ਖ਼ਮੀਆਂ 'ਚ ਮਹਿਕ, ਸ਼ਕੀਲਾ, ਸਲਮਾਨ, ਸੁਲਤਾਨ, ਜ਼ੈਨਬ, ਕੁਲਸੂਮ, ਜ਼ਫਰੁਲ ਅਤੇ ਸਮੀਰ ਸ਼ਾਮਲ ਹਨ।