ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਕੀਤਾ ਜਿੱਤਿਆ ਖਿਤਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਵਿਆ ਦੇਸ਼ਮੁਖ 9 ਰਾਊਂਡਾਂ ਤੋਂ ਬਾਅਦ 7 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ

Divya Deshmukh

ਨਵੀਂ ਦਿੱਲੀ - ਭਾਰਤ ਦੀ 17 ਸਾਲ ਦੀ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ। ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿਚ ਆਯੋਜਿਤ ਟਾਟਾ ਸਟੀਲ ਸ਼ਤਰੰਜ ਇੰਡੀਆ ਰੈਪਿਡ (ਮਹਿਲਾ) ਟੂਰਨਾਮੈਂਟ ਜਿੱਤ ਲਿਆ ਹੈ। ਦਿਵਿਆ ਦੇਸ਼ਮੁਖ ਨੇ 9 ਰਾਊਂਡਾਂ ਵਿਚ 7​ਅੰਕ ਹਾਸਲ ਕਰਕੇ ਟੂਰਨਾਮੈਂਟ ਜਿੱਤਿਆ।
ਉਸ ਨੇ ਵਿਸ਼ਵ ਚੈਂਪੀਅਨ ਜ਼ੂ ਵੇਨਜੁਨ ਤੋਂ ਅੱਧਾ ਅੰਕ ਅੱਗੇ ਖਿਤਾਬ ਜਿੱਤਿਆ।

ਇਸ ਤਰ੍ਹਾਂ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ ਦੂਜੇ ਸਥਾਨ 'ਤੇ ਰਹੀ। ਦਿਵਿਆ ਦੇਸ਼ਮੁਖ 9 ਰਾਊਂਡਾਂ ਤੋਂ ਬਾਅਦ 7 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ 6.5 ਅੰਕਾਂ ਨਾਲ ਦੂਜੇ ਜਦਕਿ ਰੂਸ ਦੀ ਪੋਲੀਨਾ ਸ਼ੁਵਾਲੋਵਾ 5.5 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਦੱਸ ਦਈਏ ਕਿ ਦਿਵਿਆ ਦੇਸ਼ਮੁਖ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ। ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਊਂਡ 'ਚ ਦਿਵਿਆ ਨੇ ਦੇਸ਼ ਦੀ ਨੰਬਰ 1 ਮਹਿਲਾ ਸ਼ਤਰੰਜ ਖਿਡਾਰਣ ਕੋਨੇਰੂ ਹੰਪੀ ਨੂੰ ਹਰਾਇਆ ਸੀ।