Flight cancelled after bird strike
ਨਵੀਂ ਦਿੱਲੀ: ਵਿਜੇਵਾੜਾ ਤੋਂ ਬੰਗਲੁਰੂ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਇਕ ਪੰਛੀ ਦੇ ਟਕਰਾਉਣ ਕਾਰਨ ਰੱਦ ਕਰਨਾ ਪਿਆ। ਜਦੋਂ ਜਹਾਜ ਰਨਵੇ ’ਤੇ ਟੈਕਸੀ ਕਰ ਰਿਹਾ ਸੀ, ਉਸ ਸਮੇਂ ਇਕ ਪੰਛੀ ਉਸ ਦੇ ਅਗਲੇ ਹਿੱਸੇ ਨਾਲ ਟਕਰਾ ਗਿਆ। \
ਏਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਲਿਜਾਣ ਲਈ ਹੋਰ ਵਿਵਸਥਾ ਕੀਤੀ ਗਈ ਹੈ। ਘਟਨਾ ਉਡਾਣ ਭਰਨ ਤੋਂ ਠੀਕ ਪਹਿਲਾਂ ਹੋਈ ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।