ਭਾਜਪਾ ਨੇਤਾ ਦੇ ਬੇਟੇ ਦੀ ਫੈਕਟਰੀ ਵਿਚ ਵਿਕਿਆ ਚੋਰੀ ਦਾ ਬਿਰੋਜਾ, ਜਾਂਚ ਅਧਿਕਾਰੀ ਦੀ ਹੋਈ ਬਦਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪਦੇਸ਼ ਦੇ ਮੰਡੀ ਜ਼ਿਲੇ ਦੇ ਮਝਵਾੜ ਤੋਂ ਚੌਰੀ ਹੋਏ ਬਿਰੋਜੇ ਦੇ ਤਾਰ ਹੁਣ ਭਾਜਪਾ ਦੇ ਇਕ ਸੀਨੀਅਰ ਨੇਤਾ ਦੇ ਬੇਟੇ ਨਾਲ ਜਾ ਜੁੜੇ ਹਨ।

Biroja

ਹਿਮਾਚਲ : ਹਿਮਾਚਲ ਪਦੇਸ਼ ਦੇ ਮੰਡੀ ਜ਼ਿਲੇ ਦੇ ਮਝਵਾੜ ਤੋਂ ਚੌਰੀ ਹੋਏ ਬਿਰੋਜੇ ਦੇ ਤਾਰ ਹੁਣ ਭਾਜਪਾ ਦੇ ਇਕ ਸੀਨੀਅਰ ਨੇਤਾ ਦੇ ਬੇਟੇ ਨਾਲ ਜਾ ਜੁੜੇ ਹਨ। ਮੰਡੀ ਤੋਂ ਜੋ ਬਿਰੋਜਾ ਚੋਰੀ ਹੋਇਆ ਸੀ, ਉਹ ਸਿਰਮੌਰ ਵਿਚ ਭਾਜਪਾ ਦੇ ਇਕ ਸੀਨੀਅਰ ਨੇਤਾ ਦੀ ਫੈਕਟਰੀ ਵਿਚ ਵੇਚਿਆ ਗਿਆ ਸੀ। ਭਾਜਪਾ ਦਾ ਇਹ ਦਿਗੱਜ ਨੇਤਾ ਸੂਬਾਈ ਅਹੁਦੇਦਾਰ ਹੈ ਅਤੇ ਹੁਣ ਚੇਅਰਮੈਨ ਬਣਨ ਦੀ ਦੌੜ ਵਿਚ ਸ਼ਾਮਿਲ ਹੈ। ਭਾਜਪਾ ਨੇਤਾ ਦਾ ਬੇਟਾ ਬਿਰੋਜਾ ਫੈਕਟਰੀ ਚਲਾਉਂਦਾ ਹੈ ਅਤੇ ਮੰਡੀ ਤੋਂ ਚੋਰੀ ਕੀਤੇ ਗਏ ਬਿਰੋਜੇ ਨੂੰ ਇਸੇ ਫੈਕਟਰੀ ਵਿਚ ਲਿਆ ਕੇ ਵੇਚਿਆ ਗਿਆ ਸੀ।

ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਪਰ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਤੇ ਕੁਝ ਵੀ ਬੋਲਣ ਤੋਂ ਪਰਹੇਜ਼ ਕਰ ਰਿਹਾ ਹੈ। ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਮੰਡੀ ਦੇ ਇਕ ਪੁਲਿਸ ਅਧਿਕਾਰੀ ਦੀ ਵੀ ਬਦਲੀ ਕਰ ਦਿਤੀ ਗਈ ਹੈ। ਇਸ ਬਦਲੀ ਨੂੰ ਵੀ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਬਦਲੀ ਦਾ ਕਾਰਨ ਕੁਝ ਹੋਰ ਵੀ ਦਸਿਆ ਜਾ ਰਿਹਾ ਹੈ। ਪਰ ਦੋਨੋਂ ਘਟਨਾਵਾਂ ਇਕੋ ਸਮੇਂ ਹੋਰ ਨਾਲ ਇਸਦਾ ਕਾਰਨ ਕੁਝ ਵੀ ਮੰਨਿਆ ਜਾ ਸਕਦਾ ਹੈ।

ਦਸਣਯੋਗ ਹੈ ਕਿ ਬੀਤੇ 23 ਸਤੰਬਰ ਨੂੰ ਮੰਡੀ ਜਿਲਾ ਦਫਤਰ ਦੇ ਨਾਲ ਲਗਦੇ ਮਝਵਾੜ ਪਿੰਡ ਦੇ ਵਨ ਨਿਗਮ ਵੱਲੋਂ ਕੱਢੇ ਗਏ ਬਿਰੋਜੇ ਦੇ  298 ਟੀਨ ਚੋਰੀ ਹੋ ਗਏ ਸਨ। ਵਨ ਵਿਭਾਗ ਦੀ ਸ਼ਿਕਾਇਤ ਤੇ ਸਦਰ ਥਾਣੇ ਵਿਚ ਮਾਮਲਾ ਦਰਜ਼ ਹੋਇਆ 'ਤੇ ਚੋਰੀ ਦੇ ਤਾਰ ਚਾਰ ਜ਼ਿਲਿਆਂ ਨਾਲ ਜੁੜੇ ਹੋਏ ਨਿਕਲੇ। ਇਸ ਵਿਚ ਮੰਡੀ, ਕੁਲੂੱ, ਸ਼ਿਮਲਾ ਅਤੇ ਸਿਰਮੌਰ ਜ਼ਿਲੇ ਸ਼ਾਮਿਲ ਸਨ। ਚੋਰੀ ਦਾ ਬਿਰੋਜਾ ਸਿਰਮੌਰ ਵਿਖੇ ਵੇਚਿਆ ਗਿਆ ਸੀ ਅਤੇ ਪੁਲਿਸ ਨੇ ਉਸਨੂੰ ਉਥੋਂ ਬਰਾਮਦ ਵੀ ਕਰ ਲਿਆ ਹੈ। ਬਿਰੋਜਾ ਲਿਜਾਏ ਜਾਣ ਲਈ ਸਿਰਮੌਰ ਦੇ ਹੀ ਇਕ ਟਰੱਕ ਦੀ ਵਰਤੋਂ ਕੀਤੀ ਗਈ ਸੀ।