ਹਾਈ ਸਕਿਊਰਿਟੀ ਨੰਬਰ ਪਲੇਟ ਨਾ ਲਗਵਾਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਧੀਨ ਇਕ ਅਕਤੂਬਰ ਤੋਂ ਵਾਹਨਾਂ ਵਿਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾਉਣਾ ਜ਼ਰੂਰੀ ਹੋ ਗਿਆ ਹੈ।

Challans Of Vehicles

ਗੁਰੂਗਰਾਮ : ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਧੀਨ ਇਕ ਅਕਤੂਬਰ ਤੋਂ ਵਾਹਨਾਂ ਵਿਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾਉਣਾ ਜ਼ਰੂਰੀ ਹੋ ਗਿਆ ਹੈ। ਹੁਣ ਇਸਦਾ ਪਾਲਣ ਕਰਵਾਉਣ ਲਈ ਟਰੈਫਿਕ ਪੁਲਿਸ ਨੇ ਕਮਰ ਕਸ ਲਈ ਹੈ। ਇਸੇ ਕੜੀ ਅਧੀਨ ਇਕ ਅਕਤੂਬਰ ਤੋਂ ਬਿਨਾ ਹਾਈ ਸਕਿਊਰਿਟੀ ਨਬੰਰ ਪਲੇਟ ਲਗੇ ਵਾਹਨਾਂ ਦੇ ਚਲਾਨ ਕੱਟੇ ਜਾਣੇ ਸ਼ੁਰੂ ਕੀਤੇ ਗਏ ਹਨ। ਪੁਲਿਸ ਨੇ ਵੱਖ-ਵੱਖ ਚੌਕਾਂ ਤੇ 170 ਤੋਂ ਵੱਧ ਵਾਹਨਾਂ ਦੇ ਚਲਾਨ ਕੱਟੇ। ਜਿਨਾਂ ਵਾਹਨਾਂ ਚਾਲਕਾਂ ਨੇ ਹਾਈ ਸਕਿਊਰਿਟੀ ਨਬੰਰ ਪਲੇਟ ਦੀ ਰਸੀਦ ਦਿਖਾਈ, ਉਨਾਂ ਨੂੰ ਇਸ ਵਿਚ ਥੋੜੀ ਰਾਹਤ ਵੀ ਦਿਤੀ ਗਈ।

ਟਰੈਫਿਕ ਇੰਸਪੈਕਟਰ ਕ੍ਰਿਸ਼ਨ ਕੁਮਾਰ ਦੇ ਮੁਤਾਬਕ ਸਾਰੇ ਤਰਾਂ ਦੇ ਵਾਹਨਾਂ ਵਿਚ 14 ਜੂਨ ਤਕ ਹਾਈ ਸਕਿਊਰਿਟੀ ਨਬੰਰ ਪਲੇਟ ਲਗਵਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰਬੰਧ ਮੁਤਾਬਕ ਪੁਲਿਸ ਨੇ ਕਾਫੀ ਪ੍ਰਚਾਰ ਵੀ ਕੀਤਾ ਪਰ ਉਸ ਵੇਲੇ ਸੁਪਰੀਮ ਕੋਰਟ ਨੇ ਵਾਹਨ ਮਾਲਿਕਾਂ ਨੂੰ 30 ਸਤੰਬਰ ਤੱਕ ਦੀ ਰਾਹਤ ਦੇ ਦਿਤੀ ਪਰ ਨਾਲ ਹੀ ਚਿਤਾਵਨੀ ਵੀ ਦਿਤੀ ਕਿ ਇਕ ਅਕਤੂਬਰ ਤੋਂ ਬਾਅਦ ਕਿਸੇ ਵੀ ਵਾਹਨ ਮਾਲਕ ਨੂੰ ਰਾਹਤ ਨਹੀਂ ਦਿਤੀ ਜਾਵੇਗੀ। ਇਸ ਤੋਂ ਬਾਅਦ ਵੀ ਲੋਕ ਨਿਯਮਾਂ ਦੇ ਪਾਲਨ ਲਈ ਗੰਭੀਰ ਨਜ਼ਰ ਨਹੀਂ ਆ ਰਹੇ। ਇਸ ਨਾਲ ਹੁਣ ਤੱਕ ਲਗਭਗ ਤਿਨ ਦਿਨਾਂ ਵਿਚ ਹੀ 170 ਤੋਂ ਵੱਧ ਲੋਕ ਬਗੈਰ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਏ ਵਾਹਨ ਚਲਾਉਂਦੇ ਹੋਏ ਸਾਹਮਣੇ ਆ ਚੁੱਕੇ ਹਨ।

ਇਥੇ ਨੰਬਰ ਪਲੇਟ ਲਗਾਉਣ ਲਈ ਸਥਾਈ ਕੈਂਪ ਲਗਾਇਆ ਗਿਆ ਹੈ। ਜੇਕਰ ਕੋਈ ਵਾਹਨ ਮਾਲਕ ਸਿੱਧੇ ਬੇਰੀਵਾਲਾ ਬਾਗ ਵੀ ਪਹੁੰਚ ਜਾਂਦਾ ਹੈ ਤਾਂ ਉਥੇ ਵੀ ਫੀਸ ਜਮਾਂ ਕਰਨ ਦੀ ਸਹੂਲਤ ਦਿਤੀ ਜਾਂਦੀ ਹੈ। ਹਾਈ ਸਕਿਊਰਿਟੀ ਨੰਬਰ ਪਲੇਟ ਦੇ ਲਈ ਫੀਸ ਜਮਾ ਕਰਨ ਤੋਂ ਬਾਅਦ ਪੰਜ ਦਿਨ ਤੱਕ ਸਿਰਫ ਰਸੀਦ ਦਿਖਾਉਣ ਤੇ ਪਲਿਸ ਚਲਾਨ ਨਹੀਂ ਕੱਟੇਗੀ। ਐਸਡੀਐਮ ਸੰਜੀਵ ਸਿੰਗਲਾ ਦੇ ਮੁਤਾਬਕ ਹਾਈ ਸਕਿਊਰਿਟੀ ਨੰਬਰ ਪਲੇਟ ਲਈ ਵੱਖ-ਵੱਖ ਸੁਸਾਇਟੀਆਂ ਅਤੇ ਕਲੋਨੀਆਂ ਵਿਚ ਵੀ ਅਸਥਾਈ ਕੈਂਪ ਲਗਾਏ ਜਾ ਰਹੇ ਹਨ। ਸੰਤਬਰ ਵਿਚ ਦਸ ਤੋਂ ਵਧ ਥਾਵਾਂ ਤੇ ਕੈਂਪ ਲਗਾ ਕੇ ਇਕ ਹਜ਼ਾਰ ਤੋਂ ਵੱਧ ਵਾਹਨਾਂ ਵਿਚ ਹਾਈ ਸਕਿਊਰਿਟੀ ਨੰਬਰ ਲਗਾਏ ਗਏ ਹਨ।

ਇਹ ਪ੍ਰਕਿਰਿਆ ਅਕਤੂਬਰ ਮਹੀਨੇ ਵਿਚ ਵੀ ਜ਼ਾਰੀ ਰਹੇਗੀ। ਇਸਦੇ ਲਈ ਨੰਬਰ ਪਲੇਟ ਲਗਾਉਣ ਵਾਲੀਆਂ ਏਜੰਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿਤੇ ਗਏ ਹਨ। ਐਸਡੀਐਮ ਮੁਤਾਬਕ ਇਕ ਪਾਸੇ ਤਾਂ ਪੁਰਾਣੀ ਗੱਡੀਆਂ ਵਿਚ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਲਈ ਕੈਂਪ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਨਵੀਆਂ ਗੱਡੀਆਂ ਨੂੰ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਤੋਂ ਬਾਅਦ ਹੀ ਬਾਹਰ ਕੱਢਿਆ ਜਾਵੇਗਾ। ਪਹਿਲਾਂ ਸ਼ੋਅਰੂਮ ਵਿਚ ਵੀ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਦੀ ਵਿਵਸਥਾ ਸੀ ਪਰ ਹੁਣ ਤੱਕ ਇਹ ਨੰਬਰ ਪਲੇਟ ਬਾਅਦ ਵਿਚ ਹੀ ਲਗਾਏ ਜਾਂਦੇ ਰਹੇ ਹਨ, ਨਵੀਂ ਵਿਵਸਥਾ ਅਧੀਨ ਏਜੰਸੀ ਤੋਂ ਗੱਡੀ ਖਰੀਦਣ ਵੇਲੇ ਹੀ ਗੱਡੀ ਦਾ ਪੰਜੀਕਰਣ ਹੋ ਜਾਵੇਗਾ ਅਤੇ ਤੁਰਤ ਹੀ ਨੰਬਰ ਪਲੇਟ ਵੀ ਦੇ ਦਿਤੀ ਜਾਵੇਗੀ।