ਅਜਗਰ ਨੇ ਨਿਗਲੀ ਇੱਕ ਮੋਟੀ ਬਿੱਲੀ, ਹਜ਼ਮ ਨਾ ਹੋਈ ਤਾਂ....

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਇਕ ਘਰ ਦੇ ਪਿਛਲੇ ਵਿਹੜੇ ਚ 9 ਫੁੱਟ ਦੇ ਵੱਡੇ ਅਜਗਰ ਨੇ ਇਕ ਮੋਟੀ ਬਿੱਲੀ ਨੂੰ ਨਿਗਲ ਲਿਆ।

Python swallowed big cat

ਨਵੀਂ ਦਿੱਲੀ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਇਕ ਘਰ ਦੇ ਪਿਛਲੇ ਵਿਹੜੇ ਚ 9 ਫੁੱਟ ਦੇ ਵੱਡੇ ਅਜਗਰ ਨੇ ਇਕ ਮੋਟੀ ਬਿੱਲੀ ਨੂੰ ਨਿਗਲ ਲਿਆ ਪਰ ਜਦੋਂ ਉਸਨੂੰ ਪਚਾਉਣ 'ਚ ਮੁਸ਼ਕਿਲ ਹੋਣ ਲੱਗੀ ਤਾਂ ਅਜਗਰ ਨੇ ਬਿੱਲੀ ਨੂੰ ਬਾਹਰ ਕੱਢ ਦਿੱਤਾ। ਇਕ ਵਣ ਗਾਰਡ ਨੇ ਸਥਾਨਕ ਐਨਜੀਓ ਦੀ ਮਦਦ ਨਾਲ ਅਜਗਰ ਨੂੰ ਬਚਾਇਆ।

ਵਣ ਗਾਰਡ ਨੇ ਦੱਸਿਆ ਕਿ ਮੰਗਲਵਾਰ ਨੂੰ ਵੇਜਲਪੁਰ ਪਿੰਡ ਦੇ ਇੱਕ ਮਕਾਨ ਦੇ ਪਿਛਲੇ ਵਿਹੜੇ ਵਿੱਚ ਅਜਗਰ ਨੇ ਬਿੱਲੀ ਨੂੰ ਫੜ ਲਿਆ ਤੇ ਇਸ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ। ਕੁਝ ਸਥਾਨਕ ਲੋਕਾਂ ਨੇ ਅਜਗਰ ਨੂੰ ਵੇਖਿਆ ਤੇ ਵਣ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜੰਗਲਾਤ ਗਾਰਡ ਤੇ ਸਥਾਨਕ ਐਨਜੀਓ ਵਾਈਲਡ ਲਾਈਫ ਰੈਸਕਿਊ ਟਰੱਸਟ ਦੇ ਵਲੰਟੀਅਰ ਮੌਕੇ 'ਤੇ ਪਹੁੰਚੇ।

ਪਰਮਾਰ ਨੇ ਕਿਹਾ, “ਅਜਗਰ ਲੱਕੜਾਂ ਦੇ ਢੇਰ ਦੇ ਪਿੱਛੇ ਲੁਕਿਆ ਹੋਇਆ ਸੀ ਤੇ ਉਸਨੇ ਬਿੱਲੀ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਚ ਉਸਨੇ ਮਹਿਸੂਸ ਕੀਤਾ ਕਿ ਬਿੱਲੀ ਉਸਦੇ ਲਈ ਬਹੁਤ ਵੱਡੀ ਸੀ ਤੇ ਉਸ ਨੇ ਬਿੱਲੀ ਨੂੰ ਬਾਹਰ ਕੱਢ ਦਿੱਤਾ। ਉਸਨੇ ਕਿਹਾ ਕਿ ਲਗਭਗ ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅਜਗਰ ਨੂੰ ਬਚਾਇਆ ਗਿਆ ਤੇ ਬਾਅਦ ਚ ਉਸ ਨੂੰ ਜੰਗਲ ਚ ਛੱਡ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।