ਕਿਸੇ ਤੋਂ ਘੱਟ ਨਹੀਂ ਕਸ਼ਮੀਰੀ ਔਰਤਾਂ, ਸਾਬਤ ਕਰਨ ਲਈ ਕੱਢੀ ਕਾਰ ਰੈਲੀ
ਔਰਤ ਡਰਾਈਵਰਾਂ ਨੂੰ ਕਰੇਗੀ ਉਤਸ਼ਾਹਤ
kashmir female drivers hold car rally
ਕਸ਼ਮੀਰ: ਇਕ ਐਨਜੀਓ ਨੇ ਔਰਤਾਂ ਨੂੰ ਵਾਹਨ ਚਲਾਉਣ ਲਈ ਪ੍ਰੇਰਿਤ ਕਰਨ ਲਈ ਸ੍ਰੀਨਗਰ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਇੱਕ ਕਾਰ ਰੈਲੀ ਕੀਤੀ। ਜਿਸ ਵਿਚ ਔਰਤ ਡਰਾਈਵਰਾਂ ਨੇ ਵਧ ਚੜ੍ਹ ਕੇ ਇਸ ਵਿਚ ਹਿੱਸਾ ਲਿਆ।
ਰੈਲੀ ਵਿਚ ਸ਼ਾਮਲ ਇਕ ਔਰਤ ਸ਼ੇਖ ਸਾਬਾ ਨੇ ਕਿਹਾ ਕਿ ਰੈਲੀ ਪੁਰਸ਼ਾਂ ਨੂੰ ਔਰਤ ਡਰਾਈਵਰਾਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਰੈਲੀ ਦਾ ਉਦੇਸ਼ ਇਸ ਸੋਚ ਨੂੰ ਬਦਲਣਾ ਹੈ ਕਿ ਔਰਤਾਂ ਵਧੀਆਂ ਡਰਾਈਵਰ ਨਹੀਂ ਹਨ। ਸਬਾ ਨੇ ਕਿਹਾ ਕਿ ਆਦਮੀ ਮੰਨਦੇ ਹਨ ਕਿ ਔਰਤਾਂ ਚੰਗੀ ਤਰ੍ਹਾਂ ਵਾਹਨ ਨਹੀਂ ਚਲਾ ਸਕਦੀਆਂ । ਜੇ ਅਸੀਂ ਘਰ, ਦਫਤਰ ਚਲਾ ਸਕਦੀਆਂ ਹਾਂ ਤਾਂ ਵਾਹਨ ਚਲਾਉਣਾ ਸਾਡੇ ਲਈ ਕੋਈ ਔਖਾ ਕੰਮ ਨਹੀਂ।
ਇਕ ਹੋਰ ਭਾਗੀਦਾਰ ਡਾ: ਸ਼ਰਮਿਲ ਨੇ ਕਿਹਾ ਕਿ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ। ਇਹ ਰੈਲੀਆਂ ਨਿਯਮਤ ਤੌਰ 'ਤੇ ਹੋਣੀਆਂ ਚਾਹੀਦੀਆਂ ਹਨ, ਇਹ ਔਰਤ ਡਰਾਈਵਰਾਂ ਨੂੰ ਵੀ ਉਤਸ਼ਾਹਤ ਕਰੇਗੀ।