ਬੱਚਿਆਂ ਦੀ ਆਨਲਾਈਨ ਪੜ੍ਹਾਈ 'ਚ ਨਾ ਆਵੇ ਕੋਈ ਰੁਕਾਵਟ,ਸੋਨੂੰ ਸੂਦ ਨੇ ਪਿੰਡ ਵਿੱਚ ਲਵਾ ਦਿੱਤਾ ਟਾਵਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚਿਆਂ ਨੂੰ ਰੁੱਖਾਂ 'ਤੇ ਚੜ੍ਹ ਕੇ ਜਾਂ ਪਹਾੜ ਦੀ ਚੋਟੀ' ਤੇ ਜਾ ਕੇ ਆਨਲਾਈਨ ਅਧਿਐਨ ਲਈ ਕਰਨਾ ਪੈਂਦਾ ਸੀ ਸੰਘਰਸ਼

Installed mobile tower in Morni village to enable children to get seamless connectivity for their online classes

ਚੰਡੀਗੜ੍ਹ: ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ ਦੇ ਬੱਚਿਆਂ  ਨੂੰ ਸਮਾਰਟਫੋਨ ਵੰਡਨ ਤੋਂ ਬਾਅਦ ਸੋਨੂੰ ਸੂਦ ਨੇ ਚੰਡੀਗੜ੍ਹ  ਦੇ ਆਪਣੇ ਖਾਸ ਮਿੱਤਰ ਕਰਨ ਗਿਲਹੋਤਰਾ ਨਾਲ ਹੱਥ ਮਿਲਾ ਕੇ ਇੱਕ ਵਾਰ ਫਿਰ ਉਨ੍ਹਾਂ ਬੱਚਿਆਂ ਲਈ ਸਹਾਇਤਾ ਦਾ ਹੱਥ ਵਧਾਇਆ ਜਿਹਨਾਂ ਨੂੰ ਆਨਲਾਈਨ ਕਲਾਸਾਂ  ਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 ਦੋਨਾਂ ਦੋਸਤਾਂ ਨੇ ਇੰਡਸ ਰਵਸਟੈਟ ਅਤੇ ਏਅਰਟੈਲ ਦੇ ਸਹਿਯੋਗ ਨਾਲ ਪਿੰਡ ਵਿੱਚ ਮੋਬਾਇਲ ਟਾਵਰ ਲਗਵਾਇਆ ਹੈ ਤਾਂ ਜੋ ਖੇਤਰ ਵਿਚ ਬਿਹਤਰ ਕੁਨੈਕਸ਼ਨ ਹੋ ਜਾਵੇ ਅਤੇ ਵਿਦਿਆਰਥੀ ਆਨਲਾਈਨ ਮਾਧਿਅਮ ਨਾਲ ਪੜਾਈ ਜਾਰੀ ਰੱਖ ਸਕਣ। 

 ਜਿਕਰਯੋਗ ਹੈ ਕਿ 19 ਸਤੰਬਰ ਨੂੰ ਪੰਚਕੂਲਾ ਦੇ ਮੋਰਨੀ ਦੇ ਪਿੰਡ ਦਪਾਨਾ ਦੀ ਵੀਡੀਓ ਵਾਇਰਲ ਹੋਈ ਸੀ। ਵਾਇਰਲ ਹੋਈ ਵੀਡੀਓ ਵਿੱਚ ਸਕੂਲੀ ਬੱਚੇ ਦਰੱਖਤਾਂ ਉੱਤੇ ਚੜ੍ਹ ਕੇ ਅਤੇ ਆਨਲਾਈਨ  ਕਰਦੇ ਹੋਏ ਦਿਖਾਈ  ਦੇ ਰਹੇ ਸਨ ਕਿਉਂਕਿ ਪਿੰਡ ਵਿਚ ਮੋਬਾਈਲ ਨੈਟਵਰਕ ਲਈ, ਬੱਚਿਆਂ ਨੂੰ ਰੁੱਖਾਂ 'ਤੇ ਚੜ੍ਹ ਕੇ ਜਾਂ ਪਹਾੜ ਦੀ ਚੋਟੀ' ਤੇ ਜਾ ਕੇ ਆਨਲਾਈਨ ਅਧਿਐਨ ਲਈ ਸੰਘਰਸ਼ ਕਰਨਾ ਪੈਂਦਾ ਸੀ।

ਜਿਸ ‘ਤੇ ਸਿਖਿਆ ਮੰਤਰੀ ਨੇ ਤੁਰੰਤ ਨੋਟਿਸ ਲੈਂਦਿਆਂ ਡੀਈਓ ਤੋਂ ਜਵਾਬ ਤਲਬ ਕੀਤਾ ਸੀ। ਇਸ ਦੇ ਨਾਲ ਹੀ ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਵੀ ਕਿਹਾ ਕਿ ਇਸ ਮਾਮਲੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਸ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ ਦੀ ਗੱਲ ਕਹੀ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੇ ਦੋਸਤ ਕਰਨ ਗਿਲਹੋਤਰਾ ਨੂੰ ਇਸ ਪਿੰਡ ਦੇ ਬੱਚਿਆਂ ਅਤੇ ਪਿੰਡ ਵਾਸੀਆਂ ਨਾਲ ਸੰਪਰਕ ਕਰਨ ਲਈ ਕਿਹਾ ਅਤੇ ਬੱਚਿਆਂ ਦੀ ਸਮੱਸਿਆ ਦੇ ਹੱਲ ਲਈ ਮੋਬਾਈਲ ਟਾਵਰ ਲਗਾਉਣ ਦਾ ਫੈਸਲਾ ਕੀਤਾ। 

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਮੋਰਨੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਏ ਅਤੇ ਇਹ ਤੋਹਫ਼ੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਸੌਂਪੇ। ਇਸ ਮੌਕੇ ਬੱਚਿਆਂ ਅਤੇ ਪਿੰਡ ਵਾਸੀਆਂ ਨੇ ਅਦਾਕਾਰ ਸੋਨੂੰ ਸੂਦ ਅਤੇ ਉਸਦੇ ਦੋਸਤ ਕਰਨ ਗਿਲਹੋਤਰਾ ਦਾ ਧੰਨਵਾਦ ਕੀਤਾ।