ਪਾਕਿਸਤਾਨ ਵੱਲੋਂ ਪੁੰਛ ਵਿਚ ਗੋਲੀਬਾਰੀ ਦੀ ਉਲੰਘਣਾ, ਭਾਰਤੀ ਫੌਜ ਨੇ ਦਿੱਤਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਹੱਦੀ ਖੇਤਰ 'ਚ ਰਹਿ ਰਹੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ 

Pakistan violated ceasefire

ਸ੍ਰੀਨਗਰ: ਐਤਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨੇੜਲੇ ਖੇਤਰਾਂ 'ਤੇ ਗੋਲੀਬਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਇਸ 'ਤੇ ਭਾਰਤੀ ਫੌਜ ਨੇ ਵੀ ਪ੍ਰਤੀਕਿਰਿਆ ਦਿੱਤੀ। 

ਇਹ ਜਾਣਕਾਰੀ ਰੱਖਿਆ ਬਲਾਰੇ ਨੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਵਿਚ ਭਾਰਤ ਵਾਲੇ ਪਾਸਿਓ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਬੁਲਾਰੇ ਨੇ ਅੱਗੇ ਦੱਸਿਆ, 'ਸਵੇਰੇ ਲਗਭਗ 3.20 ਵਜੇ ਪਾਕਿਸਤਾਨ ਨੇ ਮਨਕੋਟ ਸੈਕਟਰ ਵਿਚ ਐਲਓਸੀ ਦੇ ਕੋਲ ਆ ਕੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫੌਜ ਨੇ ਇਸ ਦੇ ਜਵਾਬ ਵਿਚ ਉਚਿਤ ਕਾਰਵਾਈ ਕੀਤੀ'।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚ ਗੋਲੀਬਾਰੀ ਸਵੇਰੇ ਪੰਜ ਵਜੇ ਤੱਕ ਜਾਰੀ ਰਹੀ, ਜਿਸ ਨਾਲ ਸਰਹੱਦੀ ਖੇਤਰਾਂ ਵਿਚ ਰਹਿ ਰਹੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਅਪਣੀ ਸੁਰੱਖਿਆ ਲਈ ਬੰਕਰਾਂ ਵਿਚ ਸ਼ਰਣ ਲੈਣੀ ਪਈ।