NCB ਨੇ ਕਰੂਜ਼ 'ਤੇ ਫਿਰ ਮਾਰਿਆ ਛਾਪਾ, ਨਸ਼ਿਆਂ ਦੀ ਵੱਡੀ ਖੇਪ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਠ ਹੋਰ ਲਏ ਹਿਰਾਸਤ 'ਚ

NCB raids cruise again

 

 ਮੁੰਬਈ: ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਤੇ ਐਨਸੀਬੀ ਦੇ ਅਧਿਕਾਰੀਆਂ ਨੇ ਫਿਰ ਛਾਪਾ ( NCB raids cruise again) ਮਾਰਿਆ। ਸੋਮਵਾਰ ਸਵੇਰੇ ਕਰੀਬ 6 ਵਜੇ ਇਹ ਛਾਪਾ ਮਾਰਿਆ ਗਿਆ, ਜਿਸ ਵਿੱਚ ਅਧਿਕਾਰੀਆਂ ਨੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ। ਇਸ ਤੋਂ ਇਲਾਵਾ ਐਨਸੀਬੀ ਟੀਮ ਨੇ ਅੱਠ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ( NCB raids cruise again) ਕੀਤੀ ਜਾ ਰਹੀ ਹੈ।

 ਹੋਰ ਵੀ ਪੜ੍ਹੋ: ਯੂਪੀ ਸਰਕਾਰ ਨੇ CM ਚੰਨੀ ਦੀ ਮੰਗ ਨੂੰ ਕੀਤਾ ਖਾਰਿਜ, ਲਖੀਮਪੁਰ ਆਉਣ ਦੀ ਨਹੀਂ ਦਿੱਤੀ ਇਜਾਜ਼ਤ

 

ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਐਨਸੀਬੀ ਦੀ ਟੀਮ ਨੇ ਉਸੇ ਕਰੂਜ਼ ਉੱਤੇ ਛਾਪਾ ਮਾਰਿਆ ਸੀ, ਜਿਸ ਵਿੱਚ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਸਮੇਤ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ( NCB raids cruise again) ਗਿਆ ਸੀ।

 ਹੋਰ ਵੀ ਪੜ੍ਹੋ: ਲਖੀਮਪੁਰ ਖੀਰੀ 'ਚ ਵਾਪਰੀ ਘਟਨਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਧੂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਦੀ ਅਗਵਾਈ ਵਿੱਚ 20 ਅਧਿਕਾਰੀਆਂ ਦੀ ਟੀਮ ਪੁੱਛਗਿੱਛ ਲਈ ਕਰੂਜ਼ 'ਤੇ ਪਹੁੰਚੀ ਸੀ, ਪਰ ਇੱਥੋਂ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਹੋਏ ਹਨ। ਐਨਸੀਬੀ ਅਧਿਕਾਰੀਆਂ ( NCB raids cruise again)  ਨੇ ਇਸ ਦੌਰਾਨ ਕਰੂਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਹੈ।

 

ਇਨ੍ਹਾਂ ਵਿੱਚੋਂ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਉਨ੍ਹਾਂ ਵਿੱਚੋਂ ਕੁਝ ਫਰਾਰ ਹਨ। ਉਨ੍ਹਾਂ ਦੀ ਭਾਲ ਵਿੱਚ ਦਿੱਲੀ ਤੋਂ ਬੰਗਲੌਰ ਅਤੇ ਗੋਆ ਤੱਕ ਛਾਪੇ ( NCB raids cruise again) ਮਾਰੇ ਜਾ ਰਹੇ ਹਨ।

 ਹੋਰ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲਾ: ਨਵਜੋਤ ਸਿੱਧੂ ਅਤੇ ਵਿਧਾਇਕਾਂ ਨੇ ਗਵਰਨਰ ਹਾਊਸ ਬਾਹਰ ਲਾਇਆ ਧਰਨਾ