ਕੇਰਲਾ ਹਾਈ ਕੋਰਟ ਦਾ ਅਹਿਮ ਫੈਸਲਾ- 'ਸਹੁਰੇ ਦੀ ਜਾਇਦਾਦ ਵਿਚ ਨਹੀਂ ਹੈ ਜਵਾਈ ਦਾ ਕਾਨੂੰਨੀ ਅਧਿਕਾਰ'
ਕੇਰਲਾ HC ਨੇ ਕਿਹਾ ਕਿ ਜਵਾਈ ਆਪਣੇ ਸਹੁਰੇ ਦੀ ਜਾਇਦਾਦ ਅਤੇ ਇਮਾਰਤ ਵਿਚ ਕਾਨੂੰਨੀ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ।
ਕੇਰਲਾ ਹਾਈ ਕੋਰਟ (Kerala HC) ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜਵਾਈ ਆਪਣੇ ਸਹੁਰੇ ਦੀ ਜਾਇਦਾਦ (Property) ਅਤੇ ਇਮਾਰਤ ਵਿਚ ਕਾਨੂੰਨੀ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ। ਜਸਟਿਸ ਐਨ. ਅਨਿਲ ਕੁਮਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਕੰਨੂਰ ਦੇ ਤਾਲੀਪਾਰੰਬਾ ਦੇ ਵਸਨੀਕ ਡੇਵਿਸ ਰਾਫੇਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਨੇ ਆਪਣੇ ਸਹੁਰੇ ਹੈਂਡਰੀ ਥਾਮਸ ਦੀ ਜਾਇਦਾਦ ਦਾ ਦਾਅਵਾ ਕਰਦੇ ਹੋਏ ਪਯਾਨੂਰ ਦੀ ਹੇਠਲੀ ਅਦਾਲਤ ਦੇ ਆਦੇਸ਼ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
ਹੋਰ ਪੜ੍ਹੋ: ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਬਣੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ
ਸਹੁਰੇ ਹੈਂਡਰੀ ਥਾਮਸ ਨੇ ਹੇਠਲੀ ਅਦਾਲਤ ਦੇ ਸਾਹਮਣੇ ਇੱਕ ਮੁਕੱਦਮਾ ਦਾਇਰ ਕੀਤਾ, ਜਿਸ ਵਿਚ ਡੇਵਿਸ ਨੂੰ ਉਸ ਦੀ ਸੰਪਤੀ 'ਤੇ ਕਬਜ਼ਾ ਕਰਨ ਜਾਂ ਸੰਪਤੀ ਅਤੇ ਮਕਾਨ ਦੇ ਸ਼ਾਂਤੀਪੂਰਨ ਕਬਜ਼ੇ ਅਤੇ ਭੋਗ ਵਿਚ ਦਖਲ ਦੇਣ ਤੋਂ ਸਥਾਈ ਰੋਕ ਦੀ ਮੰਗ ਕੀਤੀ ਗਈ। ਮੀਡੀਆ ਰਿਪੋਰਟ ਅਨੁਸਾਰ, ਹੈਂਡਰੀ ਨੇ ਸੇਂਟ ਪੌਲ ਚਰਚ, ਥ੍ਰੀਚੰਬਰਮ ਤਰਫੋਂ ਫਾਦਰ ਜੇਮਜ਼ ਨਸਰਥ ਦੁਆਰਾ ਇੱਕ ਤੋਹਫ਼ੇ ਦੇ ਅਧਾਰ ਤੇ ਸੰਪਤੀ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਆਪਣੇ ਪੈਸੇ ਨਾਲ ਪੱਕਾ ਘਰ ਬਣਾਇਆ ਹੈ ਅਤੇ ਇਸ ਵਿਚ ਉਹ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਉਸ ਦੇ ਜਵਾਈ ਦਾ ਜਾਇਦਾਦ ਉੱਤੇ ਕੋਈ ਅਧਿਕਾਰ ਨਹੀਂ ਹੈ।
ਹੋਰ ਪੜ੍ਹੋ: Pandora Papers Case: ਕੇਂਦਰ ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼
ਹੋਰ ਪੜ੍ਹੋ: ਸ਼ਹੀਦ ਹੋਇਆ ਹਰ ਕਿਸਾਨ ਸਾਡਾ ਭਰਾ ਤੇ ਸਾਡਾ ਪੁੱਤ ਹੈ - ਸੁਖਜਿੰਦਰ ਰੰਧਾਵਾ
ਦੂਜੇ ਪਾਸੇ, ਜਵਾਈ ਨੇ ਦਲੀਲ ਦਿੱਤੀ ਕਿ ਜਾਇਦਾਦ ਦੀ ਮਲਕੀਅਤ ਸ਼ੱਕੀ ਹੈ ਕਿਉਂਕਿ ਚਰਚ ਦੇ ਅਧਿਕਾਰੀਆਂ ਦੁਆਰਾ ਪਰਿਵਾਰ ਨੂੰ ਕਥਿਤ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਉਸ ਦਾ ਵਿਆਹ ਹੈਂਡਰੀ ਦੀ ਇਕਲੌਤੀ ਧੀ ਨਾਲ ਹੋਇਆ ਸੀ ਅਤੇ ਵਿਆਹ ਦੇ ਬਾਅਦ ਅਮਲੀ ਤੌਰ ’ਤੇ ਉਸ ਨੂੰ ਪਰਿਵਾਰ ਦੇ ਮੈਂਬਰ ਵਜੋਂ ਅਪਨਾਇਆ ਗਿਆ ਸੀ। ਉਸ ਨੇ ਕਿਹਾ ਕਿ ਇਸ ਲਈ ਉਸ ਨੂੰ ਇਸ ਘਰ ’ਚ ਰਹਿਣ ਦਾ ਅਧਿਕਾਰ ਹੈ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਜਾਇਦਾਦ ਵਿਚ ਜਵਾਈ ਦਾ ਕੋਈ ਅਧਿਕਾਰ ਨਹੀਂ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਜਵਾਈ ਨੂੰ ਪਰਿਵਾਰਕ ਮੈਂਬਰ ਮੰਨਣਾ ਮੁਸ਼ਕਲ ਹੈ।